ਚੰਡੀਗੜ੍ਹ ਦੇ ਪਾਰਕ ''ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

04/21/2018 9:37:54 AM

ਚੰਡੀਗੜ੍ਹ (ਸੰਦੀਪ) : ਸੈਕਟਰ-25 ਦੇ ਰਹਿਣ ਵਾਲੇ ਹਰੀਸ਼ ਉਰਫ ਲੱਕੀ ਦੀ ਲਾਸ਼ ਸ਼ੁੱਕਰਵਾਰ ਸਵੇਰੇ ਸੈਕਟਰ-38 ਸਥਿਤ ਮੰਦਰ ਨੇੜਿਓਂ ਪਾਰਕ ਦੇ ਦਰੱਖਤ ਨਾਲ ਲਟਕਦੀ ਹੋਈ ਬਰਾਮਦ ਕੀਤੀ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਥਾਣਾ ਸੈਕਟਰ-39 ਦੀ ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਹਰੀਸ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਦਰੱਖਤ ਨਾਲ ਲਟਕਾਇਆ ਗਿਆ ਹੈ ਤਾਂ ਜੋ ਇਹ ਖੁਦਕੁਸ਼ੀ ਲੱਗੇ। ਪੁਲਸ ਦੀ ਕਾਰਵਾਈ ਤੋਂ ਨਾਖੁਸ਼ ਹਰੀਸ਼ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਮ ਨੂੰ ਸੈਕਟਰ 25/38 ਦੀ ਸੜਕ 'ਤੇ ਜਾਮ ਲਾ ਕੇ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਸ ਨੇ ਲੋਕਾਂ ਨੂੰ ਮਾਮਲੇ 'ਚ ਸਹੀ ਤਰੀਕੇ ਨਾਲ ਜਾਂਚ ਕੀਤੇ ਜਾਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਪੁਲਸ ਨੇ ਦੇਰ ਸ਼ਾਮ ਹਰੀਸ਼ ਦਾ ਪੋਸਟਮਾਰਟਮ ਕਰਵਾਇਆ। ਰਿਪੋਰਟ 'ਚ ਹਰੀਸ਼ ਦੀ ਮੌਤ ਦਾ ਕਾਰਨ ਫਾਹਾ ਲਾ ਕੇ ਖੁਦਕੁਸ਼ੀ ਕਰਨਾ ਹੀ ਸਾਹਮਣੇ ਆਇਆ। ਪੁਲਸ ਨੂੰ ਜਾਂਚ ਦੌਰਾਨ ਲਾਸ਼ 'ਤੇ ਕੋਈ ਸੱਟ ਦਾ ਨਿਸ਼ਾਨ ਬਰਾਮਦ ਨਹੀਂ ਹੋਇਆ ਹੈ। 


Related News