ਮੋਗਾ: ਰੇਲਵੇ ਪਟੜੀ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼

Friday, Aug 14, 2020 - 04:04 PM (IST)

ਮੋਗਾ: ਰੇਲਵੇ ਪਟੜੀ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼

ਮੋਗਾ (ਆਜ਼ਾਦ) : ਇੱਥੇ ਬੀਤੀ ਦੁਪਹਿਰ ਮੁੱਖ ਬਾਜ਼ਾਰ ਮੋਗਾ ਦੇ ਰੇਲਵੇ ਫਾਟਕਾਂ ਕੋਲ ਲੱਗੇ ਇਕ ਦਰੱਖਤ ਦੇ ਹੇਠੋਂ ਇਕ ਨੌਜਵਾਨ (22) ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਗੁਲਸ਼ਨ ਸਿੰਘ ਵਾਸੀ ਸਾਧਾਂਵਾਲੀ ਬਸਤੀ ਮੋਗਾ ਦੇ ਤੌਰ ’ਤੇ ਹੋਈ ਹੈ। ਲਾਸ਼ ਦੀ ਜਾਣਕਾਰੀ ਮਿਲਣ ’ਤੇ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਪਾਲ ਸਿੰਘ ਅਤੇ ਜਗਰਾਜ ਸਿੰਘ ਪੁਲਸ ਪਾਰਟੀ ਸਮੇਤ ਉੱਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਸਹਾਇਕ ਥਾਣੇਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਲੋਕਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਤਾਂ ਉਹ ਘਟਨਾ ਸਥਾਨ 'ਤੇ ਪਹੁੰਚ ਕੇ ਮ੍ਰਿਤਕ ਦੀ ਪਛਾਣ ਕਰਨ ਦਾ ਯਤਨ ਕਰਨ ਲੱਗੇ। ਕਾਫੀ ਸਮੇਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਰੇਲਵੇ ਪੁਲਸ ਚੌਂਕੀ 'ਚ ਆਏ, ਜਿਸ ’ਤੇ ਉਸ ਦੀ ਪਛਾਣ ਹੋ ਸਕੀ।

ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਭੈਣ ਸੋਨੀਆਂ ਵਾਸੀ ਕ੍ਰਿਸ਼ਨਾ ਨਗਰ ਕਾਲੋਨੀ ਦੇ ਬਿਆਨਾਂ ’ਤੇ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਨੂੰ ਸੌਂਪੀ ਜਾਵੇਗੀ।


author

Babita

Content Editor

Related News