ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

Thursday, Jun 12, 2025 - 05:27 PM (IST)

ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

ਅਬੋਹਰ (ਜ. ਬ.) : ਨੇੜਲੇ ਪਿੰਡ ਰਾਏਪੁਰਾ ਦੇ ਸਰਪੰਚ ਦੇ ਭਤੀਜੇ ਨੇ ਬੀਤੇ ਦਿਨ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਲਾਸ਼ ਅੱਜ ਕੰਧਵਾਲਾ ਰੋਡ ਤੋਂ ਲੰਘਦੀ ਨਹਿਰ ’ਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਨੂੰ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਇਸ ਕਾਰਨ ਉਹ ਬੀਤੀ ਦੁਪਹਿਰ 3 ਵਜੇ ਅਚਾਨਕ ਘਰੋਂ ਲਾਪਤਾ ਹੋ ਗਿਆ। ਉਹ ਉਸਦੀ ਲਗਾਤਾਰ ਭਾਲ ਕਰ ਰਹੇ ਸਨ।

ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੰਧਵਾਲਾ ਰੋਡ ਤੋਂ ਲੰਘਦੀ ਮਲੂਕਪੁਰਾ ਨਹਿਰ ’ਚੋਂ ਸੋਨੂੰ ਦੀ ਲਾਸ਼ ਮਿਲੀ ਹੈ, ਜਿਸ ’ਤੇ ਉਨ੍ਹਾਂ ਨੇ ਇੱਥੇ ਪਹੁੰਚ ਕੇ ਉਸਦੀ ਪਛਾਣ ਕੀਤੀ। ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਸੋਨੂੰ ਗਰੋਵਰ ਅਤੇ ਸੋਨੂੰ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਨਗਰ ਥਾਣਾ ਨੰਬਰ-2 ਦੀ ਪੁਲਸ ਦੀ ਮਦਦ ਨਾਲ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ’ਚ ਰੱਖ ਦਿੱਤਾ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News