ਸੜਕ ''ਤੇ ਜਾ ਰਹੇ ਸਾਧੂ ਨਾਲ ਵਾਪਰਿਆ ਭਿਆਨਕ ਹਾਦਸਾ, ਉੱਡ ਗਏ ਲਾਸ਼ ਦੇ ਚਿੱਥੜੇ (ਤਸਵੀਰਾਂ)

06/29/2016 7:00:05 PM

ਗਿੱਦੜਬਾਹਾ (ਕੁਲਭੂਸ਼ਨ)— ਬੁੱਧਵਾਰ ਸ਼ਾਮ ਸਥਾਨਕ ਭਾਰੂ ਬਾਈਪਾਸ ਨੇੜੇ ਜੀ.ਟੀ. ਰੋਡ ''ਤੇ ਵਾਪਰੇ ਇਕ ਸੜਕੀ ਹਾਦਸੇ ਵਿਚ ਰਾਹ ਜਾਂਦੇ ਸਾਧੂ ਦੀ ਮੌਤ ਹੋ ਗਈ ਜਦਕਿ ਉਸਦੇ ਨਾਲ ਜਾ ਰਿਹਾ ਦੂਜਾ ਸਾਧੂ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਉਰਫ ਬੁੱਗਾ ਪੁੱਤਰ ਬਾਬਾ ਸਤਪਾਲ ਗਿਰੀ ਵਾਸੀ ਬਠਿੰਡਾ ਅਤੇ ਮੁਕੱਦਰ ਗਿਰੀ ਪੁੱਤਰ ਜਗਦੀਸ਼ ਗਿਰੀ ਹੁਸਨਰ ਚੌਂਕ ਤੋਂ ਪੈਦਲ ਭਾਰੂ ਚੌਂਕ ਵੱਲ ਜਾ ਰਹੇ ਸਨ ਕਿ ਜਦੋਂ ਉਹ ਭਾਰੂ ਚੌਂਕ ਦੇ ਨਜ਼ਦੀਕ ਪੁੱਜੇ ਤਾਂ ਪਿਛੋਂ ਆ ਰਹੇ ਇਕ ਟਰਾਲਾ ਜਿਸ ਨੂੰ ਗੁਰਦੀਪ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਾਘਾਪੁਰਾਣਾ ਚਲਾ ਰਿਹਾ ਸੀ ਹੇਠ ਆਉਣ ਨਾਲ ਵਿਜੇ ਉਰਫ ਬੁੱਗਾ ਦੀ ਮੌਕੇ ''ਤੇ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਪੈਦਲ ਜਾ ਰਹੇ ਜਗਦੀਸ਼ ਗਿਰੀ ਵਾਲ-ਵਾਲ ਬੱਚ ਗਏ।
ਮੌਕੇ ਤੇ ਪੁੱਜੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪਾਸੋਂ ਮੁਢਲੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਹਾਦਸਾਗ੍ਰਸਤ ਟਰਾਲੇ ਨੂੰ ਪਿੱਛੋਂ ਆ ਰਹੀ ਇਕ ਸਿਲੰਡਰਾਂ ਵਾਲੀ ਗੱਡੀ ਫੇਟ ਮਾਰ ਦਿੱਤੀ ਸੀ ਜਿਸ ਤੋਂ ਸੰਤੁਲਣ ਵਿਗੜਣ ਕਾਰਨ ਟਰਾਲਾ ਰਾਹ ਜਾਂਦੇ ਸਾਧੂ ਤੇ ਚੱੜ• ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਜੇ ਦੀ ਲਾਸ਼ ਨੂੰ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਅਤੇ ਬਾਬਾ ਕਲਿਆਣ ਦੇਵ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News