ਮਾਨਵਾਲਾ ਸੂਏ ''ਚੋਂ ਮਿਲੀ ਅਣਪਛਾਤੀ ਲਾਸ਼
Tuesday, Mar 06, 2018 - 03:53 AM (IST)
ਰਾਮਾਂ ਮੰਡੀ(ਪਰਮਜੀਤ)-ਸ਼ਹਿਰ ਦੇ ਨੇੜਲੇ ਪਿੰਡ ਮਾਨਵਾਲਾ ਵਿਖੇ ਵਗਦੇ ਸੂਏ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸੂਏ 'ਚ ਤੈਰਦੀ ਲਾਸ਼ ਦੀ ਸੂਚਨਾ ਮਿਲਦੇ ਹੀ ਰਾਮਾਂ ਮੰਡੀ ਪੁਲਸ ਅਤੇ ਸਥਾਨਕ ਸ਼ਹਿਰ ਦੀ ਸਮਾਜ-ਸੇਵੀ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਪ੍ਰਿੰਸ ਮਸੌਣਾ ਤੇ ਵਿਵੇਕ ਬਾਂਸਲ ਸਮੇਤ ਐਂਬੂਲੈਂਸ ਘਟਨਾ ਸਥਾਨ 'ਤੇ ਪਹੁੰਚੇ। ਗਲੀ-ਸੜੀ ਲਾਸ਼ ਨੂੰ ਬੜੀ ਜੱਦੋ-ਜਹਿਦ ਉਪਰੰਤ ਹੈਲਪਲਾਈਨ ਦੇ ਮੈਂਬਰਾਂ ਨੇ ਬਾਹਰ ਕੱਢਿਆ। ਪੁਲਸ ਕਰਮਚਾਰੀਆਂ ਦੀ ਮੌਜੂਦਗੀ 'ਚ ਵਿਅਕਤੀ ਦੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਰੱਖਿਆ ਗਿਆ ਹੈ। ਬੌਬੀ ਲਹਿਰੀ ਨੇ ਦੱਸਿਆ ਕਿ ਅਜੇ ਤੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪਰ ਮ੍ਰਿਤਕ ਦੀ ਬਾਂਹ 'ਤੇ ਕੁਝ ਖੁਣਿਆ ਹੈ। ਇਸ ਨਾਲ ਇਸ ਲਾਸ਼ ਦੀ ਜਲਦੀ ਪਛਾਣ ਹੋ ਸਕਦੀ ਹੈ।
