ਲਾਪਤਾ ਵਿਦਿਆਰਥੀ ਦੀ ਲਾਸ਼ ਨਹਿਰ ''ਚੋਂ ਮਿਲੀ
Wednesday, Feb 14, 2018 - 05:12 AM (IST)

ਖੰਨਾ(ਸੁਨੀਲ)-ਲਾਪਤਾ ਵਿਦਿਆਰਥੀ ਦੀ ਲਾਸ਼ ਨਹਿਰ 'ਚੋਂ ਮਿਲਣ ਦੀ ਖਬਰ ਹੈ। ਇਸ ਸੰਬੰਧੀ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ 6 ਫਰਵਰੀ 2018 ਨੂੰ ਲਾਪਤਾ ਹੋਏ 12ਵੀਂ ਕਲਾਸ ਦੇ ਵਿਦਿਆਰਥੀ ਪੁਨੀਤਪਾਲ ਸਿੰਘ ਵਾਸੀ ਜੇਠੀ ਨਗਰ ਖੰਨਾ ਦੀ ਲਾਸ਼ ਅੱਜ ਜੋੜੇ ਪੁਲ ਦੀ ਨਹਿਰ 'ਚੋਂ ਬਰਾਮਦ ਹੋਈ ਹੈ। ਪੁਲਸ ਨੇ ਪਰਿਵਾਰ ਦੇ ਕਹਿਣ 'ਤੇ ਧਾਰਾ 174 ਦੇ ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਹੈ।