''ਵੈਕਸੀਨ'' ਨਾ ਲਵਾਉਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਸਖ਼ਤ ਚਿਤਾਵਨੀ

Sunday, Jan 30, 2022 - 09:24 AM (IST)

ਲੁਧਿਆਣਾ (ਸਹਿਗਲ) : ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣ-ਬੁੱਝ ਕੇ ਵੈਕਸੀਨ ਨਾ ਲਵਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਜ਼ਾਰ, ਮੈਰਿਜ ਪੈਲੇਸ, ਮਾਲ, ਹੋਟਲ, ਰੈਸਟੋਰੈਂਟਾਂ, ਜਿੰਮ ਆਦਿ ਵਿਚ ਘੁੰਮਣ ਵਾਲੇ ਗੈਰ-ਟੀਕਾਕਰਨ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਵਰੀ ਵਿਚ ਹੋਈਆਂ 81 ਕੋਵਿਡ ਮੌਤਾਂ ਵਿਚੋਂ 80 ਫ਼ੀਸਦੀ ਪੀੜਤਾਂ ਨੂੰ ਜਾਂ ਤਾਂ ਟੀਕਾ ਨਹੀਂ ਲਾਇਆ ਗਿਆ ਸੀ ਜਾਂ ਦੂਜੀ ਡੋਜ਼ ਲੈਣ ਤੋਂ ਖੁੰਝ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਪੁੱਜਣ ਵਾਲਿਆਂ ਦੀ ਦੌੜ 'ਚ 'ਸੰਸਦ ਮੈਂਬਰ' ਵੀ ਪਿੱਛੇ ਨਹੀਂ

ਹੁਣ ਵੀ ਕਰੀਬ 11 ਲੱਖ ਤੋਂ ਜ਼ਿਆਦਾ ਅਜਿਹੇ ਲੋਕ ਹਨ, ਜਿਨ੍ਹਾਂ ਨੇ ਆਪਣੀ ਦੂਜੀ ਡੋਜ਼ ਨਹੀਂ ਲਵਾਈ। ਉਨ੍ਹਾਂ ਨੇ ਜਾਰੀ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਦੇ ਨਾਲ ਬੈਠਕ ’ਚ ਇਸ ਗੱਲ ’ਤੇ ਚਰਚਾ ਹੋਈ ਕਿ ਕੁੱਝ ਲੋਕ ਸਾਡੀ ਵਾਰ-ਵਾਰ ਟੀਕਾ ਲਵਾਉਣ ਦੀ ਅਪੀਲ ’ਤੇ ਧਿਆਨ ਨਹੀਂ ਦੇ ਰਹੇ ਹਨ।

ਇਹ ਵੀ ਪੜ੍ਹੋ : ਹੁਣ ਅਧਿਆਪਕਾਂ ਨੂੰ ਲੱਗੇਗੀ 'ਬੂਸਟਰ ਡੋਜ਼', ਵਿਭਾਗ ਨੇ ਮੰਗੀ ਸੂਚਨਾ

ਉਨ੍ਹਾਂ ਕਿਹਾ ਕਿ ਜਿੱਥੇ 102 ਫ਼ੀਸਦੀ ਲਾਭਪਾਤਰੀਆਂ ਨੂੰ ਪਹਿਲੀ ਖ਼ੁਰਾਕ ਮਿਲੀ ਹੈ, ਉੱਥੇ ਸਿਰਫ 64 ਫ਼ੀਸਦੀ ਨੂੰ ਦੂਜੀ ਡੋਜ਼ ਲੱਗੀ ਹੈ, ਜਿਸ ਦਾ ਮਤਲਬ ਹੈ ਕਿ 36 ਫ਼ੀਸਦੀ (ਲਗਭਗ 11 ਲੱਖ ਵਿਅਕਤੀਆਂ) ਨੂੰ ਹੁਣ ਤੱਕ ਪੂਰੀ ਤਰ੍ਹਾਂ ਟੀਕਾ ਨਹੀਂ ਲਾਇਆ ਗਿਆ। ਡੀ. ਸੀ. ਨੇ ਅੱਗੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਲਈ ਪਹਿਲਾਂ ਤੋਂ ਹੀ ਨਿਰਦੇਸ਼ ਹਨ ਕਿ ਸਿਰਫ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਹੀ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇ।

ਇਹ ਵੀ ਪੜ੍ਹੋ : ਸ਼ਾਹਕੋਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਖ਼ਲ

ਉਨ੍ਹਾਂ ਕਿਹਾ ਕਿ ਉਹ ਉਦਯੋਗਪਤੀਆਂ ਨਾਲ ਵੀ ਗੱਲ ਕਰਨਗੇ ਕਿ ਗੈਰ-ਟੀਕਾਕਰਨ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ਕਿਉਂਕਿ ‘ਕੋਵਿਡ-19’ ਮੁਕਤ ਸਮਾਜ ਬਣਾਉਣ ਲਈ ਸਾਰੇ ਵਿਅਕਤੀਆਂ ਦਾ ਟੀਕਾਕਰਨ ਜ਼ਰੂਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News