ਡੀ. ਸੀ. ਨੇ ਕੀਤੇ 6 ਕਲਰਕਾਂ ਦੇ ਤਬਾਦਲੇ
Tuesday, Apr 24, 2018 - 01:53 PM (IST)

ਜਲੰਧਰ (ਅਮਿਤ)— ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ 6 ਕਲੱਰਕਾਂ ਦੇ ਤਬਾਦਲਿਆਂ ਦੇ ਨਿਰਦੇਸ਼ ਜਾਰੀ ਕੀਤੇ, ਜਿਸ ਤਹਿਤ ਪਰਮਿੰਦਰ ਸਿੰਘ ਨੂੰ ਫੋਟੋ ਸਟੇਟ ਆਪ੍ਰੇਟਰ ਤੋਂ ਆਰ. ਸੀ. ਤਹਿਸੀਲ ਦਫਤਰ ਸ਼ਾਹਕੋਟ, ਵਰਿੰਦਰ ਕੁਮਾਰ ਨੂੰ ਤਹਿਸੀਲ ਦਫਤਰ ਸ਼ਾਹਕੋਟ ਤੋਂ ਆਰ. ਸੀ. ਤਹਿਸੀਲ ਦਫਤਰ ਨਕੋਦਰ, ਜੋਗਾ ਸਿੰਘ ਨੂੰ ਆਰ. ਸੀ. ਸਬ-ਤਹਿਸੀਲ ਨੂਰਮਹਿਲ ਤੋਂ ਆਰ. ਸੀ. ਸਬ-ਤਹਿਸੀਲ ਕਰਤਾਰਪੁਰ, ਬਲਵੰਤ ਸਿੰਘ ਨੂੰ ਆਰ. ਸੀ. ਕਰਤਾਰਪੁਰ ਤੋਂ ਆਰ. ਸੀ .ਦਫਤਰ ਤਹਿਸੀਲਦਾਰ-2, ਅੰਗਰੇਜ਼ ਸਿੰਘ ਨੂੰ ਦਫਤਰ ਤਹਿਸੀਲਦਾਰ-2 ਤੋਂ ਸਬ-ਤਹਿਸੀਲ ਨੂਰਮਹਿਲ ਅਤੇ ਰਵਿੰਦਰ ਕੌਰ ਨੂੰ ਐੱਸ. ਡੀ. ਐੱਮ. ਜਲੰਧਰ-2 ਤੋਂ ਆਰ. ਆਈ. ਏ. ਬਰਾਂਚ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਹਿਲਾਂ ਬਤੌਰ ਫੋਟੋਸਟੇਟ ਆਪ੍ਰੇਟਰ ਵਜੋਂ ਤਾਇਨਾਤ ਪਰਮਜੀਤ ਸਿੰਘ ਨੂੰ ਉਸ ਦੀ ਪੁਰਾਣੀ ਜਗ੍ਹਾ 'ਤੇ ਹੀ ਨਿਯੁਕਤ ਕੀਤਾ ਗਿਆ ਹੈ।