ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲੇ
Thursday, Sep 11, 2025 - 01:49 PM (IST)

ਤਰਨਤਾਰਨ (ਰਮਨ)- ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਸ 'ਚ ਤਰਨਤਾਰਨ ਦੇ ਐਸਐਸਪੀ ਆਈਪੀਐਸ ਦੀਪਕ ਪਾਰੀਕ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ 2015 ਬੈਚ ਦੇ ਆਈ.ਪੀ.ਐੱਸ ਅਫ਼ਸਰ ਰਵਜੋਤ ਗਰੇਵਾਲ ਜ਼ਿਲ੍ਹਾ ਤਰਨਤਾਰਨ ਦੇ ਨਵੇਂ ਐਸਐਸਪੀ ਹੋਣਗੇ।
ਇਹ ਵੀ ਪੜ੍ਹੋ- ਨੇਪਾਲ 'ਚ ਫਸੇ 92 ਪੰਜਾਬੀ, ਜਨਕਪੁਰ ਗਿਆ ਸੀ ਜਥਾ
ਉੱਥੇ ਹੀ ਆਈਪੀਐਸ ਦੀਪਕ ਪਾਰੀਕ (2014 ਬੈਚ) ਦਾ ਤਰਨਤਾਰਨ ਤੋਂ ਤਬਾਦਲਾ ਕਰਕੇ ਐਸ. ਏ. ਐਸ. ਨਗਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਪੀਐਸ ਜਗਦਲੇ ਨੀਲਾਂਬਰੀ ਵਿਜੇ (2008 ਬੈਚ) ਨੂੰ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸ.ਏ.ਐਸ. ਨਗਰ ਦੇ ਮੌਜੂਦਾ ਪਦ ’ਤੇ ਕਾਇਮ ਰੱਖਦੇ ਹੋਏ, ਨਾਲ ਹੀ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ, ਕੀਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8