ਸਬ ਰਜਿਸਟਰਾਰ ਦੀ ਗੈਰਹਾਜ਼ਰੀ ’ਚ ਵੀ ਨਹੀਂ ਰੁਕੇਗਾ ਤੁਹਾਡਾ ਕੰਮ, ਜਲੰਧਰ ਡੀ. ਸੀ. ਨੇ ਦਿੱਤੇ ਇਹ ਹੁਕਮ
Thursday, Jan 21, 2021 - 05:03 PM (IST)

ਜਲੰਧਰ (ਚੋਪੜਾ)— ਸਬ ਰਜਿਸਟਰਾਰ ਦਫ਼ਤਰ ’ਚ ਸਬ ਰਜਿਸਟਰਾਰ-1 ਅਤੇ ਸਬ ਰਜਿਸਟਰਾਰ-2 ਦੇ ਕਿਸੇ ਕਾਰਨ ਛੁੱਟੀ ’ਤੇ ਚਲੇ ਜਾਣ ’ਤੇ ਵੀ ਹੁਣ ਤੁਹਾਡਾ ਕੰਮ ਨਹੀਂ ਰੁਕੇਗਾ। ਦੱਸ ਦੱਈਏ ਕਿ ਸਬ ਰਜਿਸਟਰਾਰ ਦਫ਼ਤਰ ’ਚ ਸਬ ਰਜਿਸਟਰਾਰ-1 ਅਤੇ ਸਬ ਰਜਿਸਟਰਾਰ-2 ਦੇ ਕਿਸੇ ਕਾਰਨ ਛੁੱਟੀ ’ਤੇ ਚਲੇ ਜਾਣ ਦੇ ਚਲਦਿਆਂ ਜ਼ਮੀਨਾਂ ਦੀ ਰਜਿਸਟਰੀ, ਵਸੀਅਤ ਇੰਤਕਾਲ ਵਰਗੇ ਦਸਤਾਵੇਜ਼ਾਂ ਨੂੰ ਕਰਵਾਉਣ ’ਚ ਲੱਗੇ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਕਿਸੇ ਵੀ ਕਾਰਨ ਕਰਕੇ ਅਚਾਨਕ ਛੁੱਟੇ ’ਤੇ ਜਾਣ ਕਾਰਨ ਅਕਸਰ ਸਬ ਰਜਿਸਟਰਾਰ ਦੇ ਸਥਾਨ ’ਤੇ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਲੱਗੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ
ਹਰ ਰੋਜ਼ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਸਬ ਰਜਿਸਟਰਾਰ 1 ਅਤੇ 2 ’ਚੋਂ ਕੋਈ ਵੀ ਛੁੱਟੀ ’ਤੇ ਜਾਂਦਾ ਹੈ ਤਾਂ ਉਨ੍ਹਾਂ ਦੇ ਸਥਾਨ ’ਤੇ ਸਬ ਡਿਵੀਜ਼ਨ ਨਾਲ ਸਬੰਧਤ ਤਹਿਸੀਲਦਾਰ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ਾਂ ਨੂੰ ਮਨਜ਼ੂਰ ਕਰਨ ਦਾ ਕੰਮ ਵੇਖਣਗੇ।
ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼