17 ਪਟਵਾਰੀਆਂ ਵੱਲੋਂ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ
Friday, Sep 08, 2023 - 06:12 PM (IST)
ਜਲੰਧਰ (ਚੋਪੜਾ) : ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜਲੰਧਰ ਜ਼ਿਲ੍ਹੇ ਵਿਚ 17 ਪਟਵਾਰੀਆਂ ਦੇ ਅਸਤੀਫਿਆਂ ਦੀਆਂ ਫੈਲੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਜੇ ਤਕ ਕਿਸੇ ਵੀ ਸੇਵਾਮੁਕਤ ਪਟਵਾਰੀ ਦਾ ਅਸਤੀਫਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 59 ਸੇਵਾਮੁਕਤ ਪਟਵਾਰੀਆਂ ਨੂੰ ਠੇਕੇ ’ਤੇ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਪਟਵਾਰੀਆਂ ਦੇ ਕਾਰਜਭਾਰ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਮਦਦ ਲਈ ਪ੍ਰਸ਼ਾਸਨ ਨੇ ਉਨ੍ਹਾਂ ਦੇ ਨਾਲ 80 ਨਵੇਂ ਟ੍ਰੇਨੀ ਪਟਵਾਰੀਆਂ ਨੂੰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ
ਦੂਜੇ ਪਾਸੇ ਸੇਵਾਮੁਕਤ ਕਾਨੂੰਨਗੋ ਅਤੇ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੱਖਣ ਸਿੰਘ ਮਾਨ ਨੇ ਵੀ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਅਸਤੀਫ਼ਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਨੇ ਇਸ ਸਬੰਧ ਵਿਚ 8 ਸਤੰਬਰ ਨੂੰ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਅਸਤੀਫ਼ਾ ਨਹੀਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਨੇ ਇਸ ਸਬੰਧ ਵਿਚ 8 ਸਤੰਬਰ ਨੂੰ ਇਕ ਮੀਟਿੰਗ ਬੁਲਾਈ ਹੈ। ਉਨ੍ਹਾਂ 80 ਟ੍ਰੇਨੀ ਪਟਵਾਰੀਆਂ ਨੂੰ ਆਪਣੇ ਨਾਲ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ
17 ਰਿਟਾਇਰਡ ਪਟਵਾਰੀਆਂ ਦੇ ਅਸਤੀਫੇ ਦੀ ਫੈਲੀ ਸੀ ਅਫਵਾਹ
ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਨੇ ਪਿਛਲੇ 2 ਦਿਨਾਂ ਵਿਚ ਪਹਿਲਾਂ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਤਾਇਨਾਤ ਪਟਵਾਰੀਆਂ ਦੇ ਸਰਕਲਾਂ ਦੇ ਤਬਾਦਲੇ ਕਰਨ ਤੋਂ ਅਗਲੇ ਹੀ ਦਿਨ ਠੇਕੇ ’ਤੇ ਰੱਖੇ ਰਿਟਾਇਰਡ ਪਟਵਾਰੀਆਂ ਨੂੰ ਖਾਲ੍ਹੀ ਹੋਏ ਸਰਕਲਾਂ ਦਾ ਕੰਮਕਾਜ ਸੌਂਪਿਆ ਸੀ। ਇਸ ਤੋਂ ਬਾਅਦ ਜ਼ਿਲ੍ਹੇ ਵਿਚ ਠੇਕੇ ’ਤੇ ਰੱਖੇ ਲਗਭਗ 50 ਵਿਚੋਂ 17 ਪਟਵਾਰੀਆਂ ਨੇ ਅਸਤੀਫੇ ਦੀ ਅਫਵਾਹ ਫੈਲੀ ਸੀ। ਰਿਟਾਇਰਡ ਪਟਵਾਰੀਆਂ ਵਿਚ ਸ਼ਾਮਲ ਤੀਰਥ ਰਾਮ, ਭਾਗ ਰਾਮ, ਸਤੀਸ਼ ਕੁਮਾਰ, ਹਰਮੇਲ ਚੰਦ, ਪ੍ਰਵੀਨ ਕੁਮਾਰ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਹਰਮੇਲ ਚੰਦ, ਗੁਰਮੇਲ ਸਿੰਘ, ਦਲਜੀਤ ਸਿੰਘ, ਬਲਦੇਵ ਸਿੰਘ, ਮਲਕੀਅਤ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਲਗਭਗ 63 ਸਾਲ ਹੋ ਚੁੱਕੀ ਹੈ ਅਤੇ ਉਹ ਕੰਮ ਦਾ ਇੰਨਾ ਬੋਝ ਸਹਿਣ ਨਹੀਂ ਕਰ ਸਕਦੇ। ਇਨ੍ਹਾਂ ਪਟਵਾਰੀਆਂ ਵਿਚ ਸ਼ਾਮਲ ਕਈਆਂ ਨੇ ਆਪਣੇ ਅਸਤੀਫਿਆਂ ਵਿਚ ਲਿਖਿਆ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ 4-4 ਸਰਕਲਾਂ ਦਾ ਕੰਮਕਾਜ ਹੈ ਪਰ ਹੁਣ ਉਨ੍ਹਾਂ ਨੂੰ 8-8 ਨਵੇਂ ਸਰਕਲਾਂ ਦਾ ਕੰਮ ਸੌਂਪ ਦਿੱਤਾ ਗਿਆ ਹੈ, ਜੋ ਕਿ ਉਨ੍ਹਾਂ ਦੇ ਵਸ ਦੀ ਗੱਲ ਨਹੀਂ ਹੈ, ਜਿਸ ਕਾਰਨ ਉਹ ਆਪਣੇ ਠੇਕੇ ਦੇ ਕੰਮ ਤੋਂ ਅਸਤੀਫਾ ਦੇ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ 15 ਕਿੱਲੋ ਹੈਰੋਇਨ ਬਰਾਮਦ, ਬਦਨਾਮ ਤਸਕਰ ਹੈੱਪੀ ਜੱਟ ਨੇ ਮੰਗਵਾਈ ਸੀ ਨਸ਼ੇ ਦੀ ਵੱਡੀ ਖੇਪ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8