ਲੁਟੇਰਿਆਂ ਵਲੋਂ ਸਟੀਲ ਦੀ ਫੈਕਟਰੀ 'ਚ ਦਿਨ-ਦਿਹਾੜੇ ਲੁੱਟ, CCTV 'ਚ ਹੋਏ ਕੈਦ

Tuesday, Sep 07, 2021 - 10:35 PM (IST)

ਲੁਟੇਰਿਆਂ ਵਲੋਂ ਸਟੀਲ ਦੀ ਫੈਕਟਰੀ 'ਚ ਦਿਨ-ਦਿਹਾੜੇ ਲੁੱਟ, CCTV 'ਚ ਹੋਏ ਕੈਦ

ਜਲੰਧਰ(ਮ੍ਰਿਦੁਲ)- ਜ਼ਿਲ੍ਹੇ ਦੇ ਸੁੱਚੀ ਪਿੰਡ ਵਰਧਮਾਨ ਸਟੀਲ ਵਰਕਰਸ ਨਾਮਕ ਫੈਕਟਰੀ 'ਚੋਂ ਕੁਝ ਲੁਟੇਰਿਆਂ ਵੱਲੋਂ ਗੋਲੀ ਚਲਾ 40,000 ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

PunjabKesari

ਇਹ ਵੀ ਪੜ੍ਹੋ- ਅਮਨਦੀਪ ਸਕੋਡਾ ਨੂੰ ਇਕ ਹਫਤੇ ਦੇ ਅੰਦਰ-ਅੰਦਰ ਕੀਤਾ ਜਾਵੇ ਗ੍ਰਿਫਤਾਰ : ਜਥੇਬੰਦੀਆਂ
ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਿਕ ਦੀਪਕ ਜੈਨ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਦੇ ਸਮੇਂ ਤਕਰੀਬਨ ਸਾਢੇ 4 ਵਜੇ ਫੈਕਟਰੀ 'ਚ ਬੈਠੇ ਹੋਏ ਸਨ ਕਿ ਬਾਈਕ 'ਤੇ ਆਏ ਤਿੰਨ ਲੁਟੇਰਿਆਂ ਨੇ ਉਨ੍ਹਾਂ 'ਤੇ ਪਿਸਤੌਲ ਤਾਨ ਦਿੱਤੀ ਅਤੇ ਨਕਦੀ ਦੀ ਮੰਗ ਰੱਖੀ। ਨਕਦੀ ਦੀ ਮੰਗ ਪੂਰੀ ਨਾ ਕਰਨ 'ਤੇ ਉਕਤ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਪੈਰਾਂ 'ਤੇ ਫਾਇਰ ਕੀਤੀ ਅਤੇ ਗੱਲੇ 'ਚ ਪਏ 40,000 ਰੁਪਏ ਲੈ ਕੇ ਉਥੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ : ਸੰਧਵਾਂ
ਜਾਣਕਾਰੀ ਮਿਲਣ 'ਤੇ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਲੁਟੇਰੇ ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ ਅਤੇ ਉਨ੍ਹਾਂ ਦੀ ਭਾਲ 'ਚ ਆਲਰਟ ਜਾਰੀ ਕਰ ਦਿੱਤਾ ਗਿਆ ਹੈ। 


author

Bharat Thapa

Content Editor

Related News