ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕਿੰਨਰ ’ਤੇ ਚਲਾਈ ਗੋਲੀ

Tuesday, Jul 10, 2018 - 06:25 AM (IST)

ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕਿੰਨਰ ’ਤੇ ਚਲਾਈ ਗੋਲੀ

ਮਨੀਮਾਜਰਾ, (ਅਗਨੀਹੋਤਰੀ)- ਦਿਨ ਦਿਹਾੜੇ ਇਕ ਜਵਾਨ ਨੇ ਮੋਰੀਗੇਟ ਮੁਹੱਲੇ 'ਚ ਸਥਿਤ ਕਿੰਨਰ ਆਂਚਲ  ਗੁਰੂਜੀ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਦੇਸੀ ਕੱਟੇ ਨਾਲ ਫਾਇਰਿੰਗ ਕਰ ਦਿੱਤੀ।  ਨਿਸ਼ਾਨਾ ਖੁੰਝ ਗਿਆ ਤੇ ਗੋਲੀ ਕੰਧ 'ਤੇ ਬਣੇ ਸ਼ੋਅਕੇਸ ਦੇ ਸ਼ੀਸ਼ੇ ਵਿਚ ਜਾ ਲੱਗੀ। ਨੌਜਵਾਨ  ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰ ਖੜੇ ਆਪਣੇ ਸਾਥੀ ਨਾਲ ਬਾਈਕ 'ਤੇ ਸਵਾਰ ਹੋ  ਕੇ ਭੱਜ ਗਿਆ। ਮਨੀਮਾਜਰਾ ਪੁਲਸ ਨੇ ਦੋ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਧਾਰਾ 307, 452 ਤੇ  ਅਾਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸਪਾਸ ਦੇ  ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। 
ਮੋਰੀਗੇਟ ਮਹੱਲੇ ਦੇ ਮਕਾਨ  ਨੰਬਰ 1351/ 2 ਦੀ ਕਿੰਨਰ ਆਂਚਲ ਗੁਰੂਜੀ (45) ਨੇ ਦੱਸਿਆ ਕਿ ਉਹ ਦੋ ਚੇਲੀਆਂ ਨਿਸ਼ਾ ਅਤੇ  ਦੀਪਾ ਨਾਲ ਰਹਿੰਦੀ ਹੈ।  ਸੋਮਵਾਰ ਦੁਪਹਿਰ ਨੂੰ ਉਹ ਟੀ.ਵੀ. ਵੇਖ ਰਹੀ ਸੀ ਕਿ ਇਕ  ਨੌਜਵਾਨ ਉਸਦੇ ਘਰ ਆਇਆ ਉਸ 'ਤੇ ਗੋਲੀ ਚਲਾ ਦਿੱਤੀ। ਉਹ ਪਿੱਛੇ ਹੱਟ ਗਈ ਤੇ ਗੋਲੀ ਸ਼ੋਅਕੇਸ  ਵਿਚ ਜਾ ਲੱਗੀ। ਜਦੋਂ ਉਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰ ਖੜੇ ਆਪਣੇ  ਇਕ ਹੋਰ ਸਾਥੀ ਨਾਲ ਫਰਾਰ ਹੋ ਗਿਆ।
ਮੁਹੱਲੇ ਵਿਚ ਮਚਿਆ ਹੜਕੰਪ
ਇਸ ਘਟਨਾ ਨਾਲ  ਮੁਹੱਲੇ ਵਿਚ ਹੜਕੰਪ ਮਚ ਗਿਆ। ਇਕ ਲੜਕੀ ਸ਼ਾਲੂ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਗੇਟ ਬੰਦ  ਕਰਨ ਲਈ ਬਾਹਰ ਆਈ ਸੀ ਤਾਂ ਇਕ ਨੌਜਵਾਨ ਭੱਜਦਾ ਦਿਖਾਈ ਦਿੱਤਾ, ਜਿਸ ਦੇ ਸਿਰ ਉੱਤੇ ਸਾਫਾ  ਬੰਨਿਆ ਹੋਇਆ ਸੀ ਤੇ ਉਸ ਕੋਲ ਝੋਲਾ ਸੀ। ਡੀ.ਅੈੱਸ.ਪੀ. ਈਸਟ ਸਤੀਸ਼ ਕੁਮਾਰ, ਮਨੀਮਾਜਰਾ  ਥਾਣਾ ਇੰਚਾਰਜ ਰਣਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਸ ਨੇ  ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਕੀਤਾ ਹੈ।
ਪਹਿਲਾਂ ਵੀ ਦੋ ਵਾਰ ਆਇਆ ਸੀ ਮੁਲਜ਼ਮ
ਆਂਚਲ  ਨੇ ਦੱਸਿਆ ਕਿ ਉਸ ਨੂੰ ਲੱਗਦਾ ਹੈ ਕਿ ਇਹ ਮੁਲਜ਼ਮ ਪਹਿਲਾਂ ਵੀ ਉਸ ਕੋਲ ਆਇਆ ਸੀ। ਜਵਾਨ  ਨੇ ਆਟੋ ਖਰੀਦਿਆ ਸੀ ਤੇ ਉਸ  ਨੂੰ ਅਸ਼ੀਰਵਾਦ ਲੈਣ ਲਈ ਆਇਆ ਸੀ। ਉਸ ਤੋਂ ਬਾਅਦ ਉਹ ਆਪਣੇ  ਦੋਸਤ  ਨਾਲ ਉਸਦੇ ਕੋਲ ਆਇਆ ਸੀ ਅਤੇ ਉਸ ਨੂੰ ਵੀ ਅਸ਼ੀਰਵਾਦ ਦੇਣ ਲਈ ਕਹਿ ਰਿਹਾ ਸੀ। ਉਸਨੇ  ਸ਼ੱਕ ਜਤਾਇਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਉਹੀ ਹੈ। ਉਨ੍ਹਾਂ  ਕਿਹਾ ਕਿ  ਲੁੱਟ ਤੇ ਉਸ ਨੂੰ ਜਾਨੋਂ ਮਾਰਨੇ  ਦੇ ਇਰਾਦੇ ਨਾਲ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ  ਹੈ।
 


Related News