ਕੋਲਿਆਂਵਾਲੀ ਦੋ ਜਨਵਰੀ ਤਕ ਨਿਆਇਕ ਹਿਰਾਸਤ ''ਚ

Friday, Dec 21, 2018 - 07:24 PM (IST)

ਕੋਲਿਆਂਵਾਲੀ ਦੋ ਜਨਵਰੀ ਤਕ ਨਿਆਇਕ ਹਿਰਾਸਤ ''ਚ

ਮੋਹਾਲੀ : ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਬਾਦਲ ਦੇ ਪਰਿਵਾਰ ਦੇ ਖਾਸਮਖਾਸ ਅਤੇ ਸੀਨੀਅਰ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਅਦਾਲਤ ਨੇ 2 ਜਨਵਰੀ ਤਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਕੋਲਿਆਂਵਾਲੀ ਪੁਲਸ ਰਿਮਾਂਡ 'ਤੇ ਚੱਲ ਰਹੇ ਸਨ। ਕੋਲਿਆਂਵਾਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬੀਤੇ ਦਿਨੀਂ ਮੋਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਲੋਂ ਪਹਿਲਾਂ ਉਨ੍ਹਾਂ ਨੂੰ ਤਿੰਨ ਅਤੇ ਫਿਰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ। 
ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਵਲੋਂ ਸ਼ੁਕਰਵਾਰ ਨੂੰ ਮੁੜ ਕੋਲਿਆਂਵਾਲੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਦੋ ਜਨਵਰੀ ਤਕ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ।


author

Gurminder Singh

Content Editor

Related News