ਸ਼ਾਸਤਰੀ ਮਾਰਕੀਟ ''ਚ ਹੋਈ ਖੂਨੀ ਵਾਰਦਾਤ ਦੇ ਮਾਮਲੇ ''ਚ ਮੁੱਖ ਦੋਸ਼ੀ ਗ੍ਰਿਫਤਾਰ (ਵੀਡੀਓ)

Thursday, Feb 07, 2019 - 06:28 PM (IST)

ਜਲੰਧਰ (ਕਮਲੇਸ਼)— ਸ਼ਾਸਤਰੀ ਮਾਰਕੀਟ ਚੌਕ 'ਚ ਬੀਤੇ ਮੰਗਲਵਾਰ ਨੂੰ ਹੋਈ ਖੂਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਬਾਜਵਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਾ ਗਾਰਡਨ ਬਸਤੀ ਬਾਵਾ ਖੇਲ ਦੇ ਰੂਪ 'ਚ ਹੋਈ ਹੈ। ਗੋਪੀ ਕੋਲੋਂ 7.65 ਬੋਰ ਪਿਸਤੌਲ ਅਤੇ 3 ਕਾਰਤੂਸ ਬਰਾਮਦ ਹੋਏ ਹਨ।

PunjabKesari

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼ਾਸਤਰੀ ਮਾਰਕੀਟ ਚੌਕ 'ਤੇ ਐਗਰੀਕਲਚਰ ਗੁਡਸ ਦੀ ਟ੍ਰੇਡਿੰਗ ਕਰਨ ਵਾਲੇ ਸਿਹਰਾ ਫੀਲਡ ਦੇ ਮਾਲਕ ਦੇ ਰਵਿੰਦਰ ਸਿੰਘ ਦੇ ਦੋਵੇਂ ਬੇਟੇ ਦਵਿੰਦਰ ਸਿੰਘ ਸਿਹਰਾ ਅਤੇ ਕਮਲਪ੍ਰੀਤ ਸਿੰਘ ਸਿਹਰਾ 'ਤੇ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਜਿਸ ਸਮੇਂ ਇਹ ਹਮਲਾ ਹੋਇਆ ਸੀ, ਉਸ ਸਮੇਂ ਦੋਵੇਂ ਭਰਾ ਅਤੇ ਉਨ੍ਹਾਂ ਦਾ ਇਕ ਸਾਥੀ ਦੁਕਾਨ ਦੇ ਬਾਹਰ ਬੈਠਾ ਅੱਗ ਸੇਕ ਰਿਹਾ ਸੀ। ਇਸ ਹਮਲੇ 'ਚ ਸਿਹਰਾ ਫੀਲਡ ਦੇ ਮਾਲਕ ਰਵਿੰਦਰ ਸਿੰਘ ਸਿਹਰਾ ਦੇ ਬੇਟੇ ਦਵਿੰਦਰ ਸਿੰਘ ਸਿਹਰਾ ਉਰਫ ਬਾਬਾ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੇ ਬੇਟੇ ਕਮਲਪ੍ਰੀਤ ਸਿੰਘ ਸਿਹਰਾ ਉਰਫ ਬੱਬੂ ਦੀ ਲੱਤ 'ਤੇ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


shivani attri

Content Editor

Related News