ਕਹੀ ਨਾਲ ਨੂੰਹ ਦਾ ਕਤਲ

Sunday, Jun 11, 2017 - 12:47 PM (IST)

ਕਹੀ ਨਾਲ ਨੂੰਹ ਦਾ ਕਤਲ

ਮੰਡੀ ਬਰੀਵਾਲਾ, (ਰਾਜਿੰਦਰ)- ਨਜ਼ਦੀਕੀ ਪਿੰਡ ਚੱਕ ਗਾਂਧਾ ਸਿੰਘ ਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਹੁਰੇ ਵੱਲੋਂ ਆਪਣੀ ਨੂੰਹ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਮੰਡੀ ਬਰੀਵਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ (25 ਸਾਲ) ਪਤਨੀ ਸੰਦੀਪ ਸਿੰਘ ਵਾਸੀ ਚੱਕ ਗਾਂਧਾ ਸਿੰਘ ਵਾਲਾ ਦੀ ਅੱਜ ਸਵੇਰੇ 10 ਵਜੇ ਉਸ ਦੇ ਸਹੁਰੇ ਕਸ਼ਮੀਰ ਸਿੰਘ ਉਰਫ ਕਾਲੀ ਪੁੱਤਰ ਟੇਕ ਸਿੰਘ ਨੇ ਕਹੀ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ।
ਇਸ ਸਬੰਧੀ ਸੁਖਪ੍ਰੀਤ ਦੇ ਪਿਤਾ ਮੱਖਣ ਸਿੰਘ ਪੁੱਤਰ ਗੁਰਬੰਸ ਵਾਸੀ ਪਿੰਡ ਮੱਤਾ ਜ਼ਿਲਾ ਫਰੀਦਕੋਟ ਨੇ ਥਾਣਾ ਬਰੀਵਾਲਾ ਦੀ ਪੁਲਸ ਨੂੰ ਬਿਆਨ ਦਿੱਤਾ ਕਿ ਮੇਰੀ ਲੜਕੀ ਦਾ 7 ਸਾਲ ਪਹਿਲਾਂ ਕਸ਼ਮੀਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨਾਲ ਵਿਆਹ ਹੋਇਆ ਸੀ। ਮੇਰੀ ਲੜਕੀ ਦੀ ਸੱਸ ਬਲਵਿੰਦਰ ਕੌਰ ਦੇ ਆਪਣੇ ਦਿਓਰ ਅੰਗਰੇਜ ਸਿੰਘ ਨਾਲ ਨਾਜਾਇਜ਼ ਸਰੀਰਕ ਸਬੰਧ ਸਨ ਤੇ ਮੇਰੀ ਲੜਕੀ ਇਨ੍ਹਾਂ ਸਬੰਧਾਂ ਦਾ ਵਿਰੋਧ ਕਰਦੀ ਸੀ, ਜਿਸ ਕਾਰਨ ਪਿਛਲੇ ਕਾਫੀ ਸਮੇਂ ਤੋਂ ਘਰ 'ਚ ਕਲੇਸ਼ ਚਲਦਾ ਆ ਰਿਹਾ ਸੀ ਤੇ ਆਖੀਰ ਇਸ ਵਿਰੋਧ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਹੀ ਕਸ਼ਮੀਰ ਸਿੰਘ, ਅੰਗਰੇਜ ਸਿੰਘ, ਬਲਵਿੰਦਰ ਕੌਰ ਤੇ ਸੰਦੀਪ ਸਿੰਘ ਇਨ੍ਹਾਂ ਚਾਰਾਂ ਵੱਲੋਂ ਮਿਲ ਕੇ ਮੇਰੀ ਲੜਕੀ ਦੀ ਬੜੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ।
ਥਾਣਾ ਬਰੀਵਾਲਾ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਉਕਤ ਚਾਰਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News