ਵਿਆਹ ਤੋਂ ਪਹਿਲਾਂ ਨੂੰਹ ਨੂੰ ਦਿੱਤੇ 15 ਲੱਖ, ਫਿਰ ਹੋਇਆ ਕੁਝ ਅਜਿਹਾ... ਮਾਮਲਾ ਪਹੁੰਚ ਗਿਆ ਥਾਣੇ
Monday, Oct 16, 2023 - 08:36 PM (IST)
ਫਿਰੋਜ਼ਪੁਰ (ਕੁਮਾਰ) : ਕਸਬਾ ਮਖੂ ਦੀ ਪੁਲਸ ਨੇ ਆਰਜ਼ੂ, ਗੌਰਵ ਕੁਮਾਰ, ਸਰੋਜ ਬਾਲਾ ਅਤੇ ਰਵਿੰਦਰ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਧੋਖਾਦੇਹੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਸੁਭਾਸ਼ ਗਰੋਵਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਰੌਬਿਨ ਦਾ ਵਿਆਹ ਆਰਜ਼ੂ ਪੁੱਤਰੀ ਰਵਿੰਦਰ ਕੁਮਾਰ ਨਾਲ 7 ਫਰਵਰੀ 2021 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਹੀ ਸ਼ਿਕਾਇਤਕਰਤਾ ਮੁੱਦਈ ਨੇ ਲੜਕੀ ਦੇ ਪਰਿਵਾਰ ਅਤੇ ਲੜਕੀ ਆਰਜ਼ੂ ਦੀ ਮੰਗ ਅਨੁਸਾਰ ਉਨ੍ਹਾਂ ਨੂੰ 15 ਲੱਖ 36 ਹਜ਼ਾਰ ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ : ਮੁੰਬਈ-ਗੋਆ ਹਾਈਵੇਅ 'ਤੇ ਬਣ ਰਿਹਾ ਓਵਰਬ੍ਰਿਜ ਡਿੱਗਾ, ਟੋਟੇ-ਟੋਟੇ ਹੋਇਆ ਪੁਲ, ਹਾਦਸਾ CCTV 'ਚ ਕੈਦ
ਇਨ੍ਹਾਂ ਪੈਸਿਆਂ ਨਾਲ ਲੜਕੀ ਆਰਜ਼ੂ ਵੱਲੋਂ ਕੈਨੇਡਾ ਜਾਣ ਲਈ ਫਾਈਲ ਲਗਾਈ ਸੀ, ਜਿਸ ਦੀ 2 ਵਾਰ ਰਿਫਿਊਜ਼ਲ ਆ ਚੁੱਕੀ ਸੀ। ਆਰਜ਼ੂ ਵੱਲੋਂ ਸਟੱਡੀ ਵੀਜ਼ਾ ਲਈ ਕੈਨੇਡਾ ਦੇ ਕਾਲਜ 'ਚ ਜਮ੍ਹਾ ਕਰਵਾਈ ਗਈ ਫ਼ੀਸ ਵੀ ਰਿਫੰਡ ਹੋ ਚੁੱਕੀ ਸੀ ਪਰ ਨਾਮਜ਼ਦ ਵਿਅਕਤੀਆਂ ਦੇ ਦਿਲ 'ਚ ਬੇਈਮਾਨੀ ਹੋਣ ਕਾਰਨ ਵਾਰ-ਵਾਰ ਮੰਗਣ 'ਤੇ ਵੀ ਉਹ ਉਨ੍ਹਾਂ ਦੇ 15 ਲੱਖ 36 ਹਜ਼ਾਰ ਰੁਪਏ ਵਾਪਸ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8