'ਮਾਰੀਂ ਨਾ ਧੀਏ', ਹਾੜ੍ਹੇ ਕੱਢਦੀ ਰਹੀ ਸੱਸ! ਨੂੰਹ ਨੇ ਕਰਾਈ ਤੌਬਾ-ਤੌਬਾ

Friday, Nov 29, 2024 - 12:32 PM (IST)

ਬਰਨਾਲਾ (ਵੈੱਬ ਡੈਸਕ, ਵਿਵੇਕ, ਸਿੰਧਵਾਨੀ, ਰਵੀ) : ਸੱਸਾਂ ਦੇ ਨੂੰਹਾਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਤਾਂ ਬਹੁਤ ਸੁਣਨ-ਦੇਖਣ ਨੂੰ ਮਿਲਦੀਆਂ ਹਨ ਪਰ ਇੱਥੇ ਇਕ ਨੂੰਹ ਨੇ ਆਪਣੀ ਸੱਸ ਦਾ ਜੋ ਹਾਲ ਕੀਤਾ, ਉਸ ਨੂੰ ਸੁਣ ਹਰ ਕੋਈ ਹੈਰਾਨ ਰਹਿ ਜਾਵੇਗਾ। ਦਰਅਸਲ ਇਸ ਨੂੰਹ ਨੇ ਆਪਣੀ ਬਜ਼ੁਰਗ ਸੱਸ ਨੂੰ ਬਾਲਟੀ ਨਾਲ ਬੁਰੀ ਤਰ੍ਹਾਂ ਕੁੱਟਿਆ। ਸੱਸ ਨੇ ਬਥੇਰੇ ਮਿੰਨਤਾਂ-ਤਰਲੇ ਕੀਤੇ ਪਰ ਨੂੰਹ ਤਾਂ ਆਪਣੀ ਹੀ ਧੁਨ 'ਚ ਕੁੱਟਮਾਰ ਕਰੀ ਜਾ ਰਹੀ ਸੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੌਰਾਨ ਪੁਲਸ ਚੌਕਸ, ਥਾਂ-ਥਾਂ 'ਤੇ ਲਾਏ ਨਾਕੇ

ਇਸ ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਬਲਵਿੰਦਰ ਕੌਰ ਪਤਨੀ ਜਗਸੀਰ ਸਿੰਘ, ਸਟੇਸ਼ਨ ਬਸਤੀ ਖੁੱਡੀ ਕਲਾਂ ਆਪਣੀ ਸੱਸ ਸਿੰਧਰ ਪਤਨੀ ਮੁਖਤਿਆਰ ਸਿੰਘ ਨੂੰ ਬਾਲਟੀ ਨਾਲ ਕੁੱਟ ਰਹੀ ਸੀ। ਇਹ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ’ਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕੁੱਟਮਾਰ ਕਰਨ ਵਾਲੀ ਔਰਤ ਬਜ਼ੁਰਗ ਔਰਤ ਦੇ ਵਾਲ ਫੜ੍ਹ ਕੇ ਉਸਨੂੰ ਬਾਥਰੂਮ ’ਚ ਵਾੜ ਰਹੀ ਹੈ। ਜਿੱਥੇ ਬਜ਼ੁਰਗ ਔਰਤ ਤਰਲੇ-ਮਿੰਨਤਾ ਕਰ ਕੇ ਛੱਡਣ ਦੀ ਬੇਨਤੀ ਕੀਤੀ ਹੈ ਪਰ ਕੁੱਟਮਾਰ ਕਰਨ ਵਾਲੀ ਔਰਤ ਉਸਨੂੰ ਧਮਕੀ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਇਹ ਵੀਡੀਓ ਵਾਇਰਲ ਹੋਣ ’ਤੇ ਸਹਾਇਕ ਥਾਣੇਦਾਰ ਨੇ ਤੁਰੰਤ ਕਾਰਵਾਈ ਕਰਦਿਆਂ ਪੜਤਾਲ ਸ਼ੁਰੂ ਕੀਤੀ। ਪੜਤਾਲ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁੱਟਮਾਰ ਕਰਨ ਵਾਲੀ ਔਰਤ ਨੇ ਬਜ਼ੁਰਗ ਔਰਤ ਨਾਲ ਗਲਤ ਵਰਤਾਰਾ ਕੀਤਾ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਨੇ ਬਰਨਾਲਾ ਥਾਣਾ ’ਚ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਕਾਰਵਾਈ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


Babita

Content Editor

Related News