ਨੂੰਹ ਤੋਂ ਤੰਗ ਸੱਸ ਨੇ ਭਾਖੜਾ ਨਹਿਰ ''ਚ ਮਾਰੀ ਛਾਲ
Saturday, Apr 06, 2019 - 04:32 PM (IST)
ਪਟਿਆਲਾ : ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚ ਇਕ 55 ਸਾਲਾ ਬਜ਼ੁਰਗ ਔਰਤ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਉਥੇ ਮੌਜੂਦ ਕੁਝ ਲੋਕਾਂ ਵਲੋਂ ਬਚਾ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਆਪਣੀ ਨੂੰਹ ਤੋਂ ਪ੍ਰੇਸ਼ਾਨ ਸੀ, ਜੋ ਉਸ ਨੂੰ ਉਸਦੇ ਪਤੀ ਦੀ ਮੌਤ ਤੋਂ ਬਾਅਦ ਜ਼ਮੀਨ ਲੈਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਜਿਸ ਕਾਰਨ ਉਹ ਆਤਮ ਹੱਤਿਆ ਕਰਨ ਆਈ ਸੀ।
ਜਾਣਕਾਰੀ ਦਿੰਦੇ ਹੋਏ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਉਕਤ ਮਹਿਲਾ ਨੂੰ ਗੋਤਾਖੋਰਾਂ ਵਲੋਂ ਬਚਾ ਲਿਆ ਗਿਆ ਹੈ ਪਰ ਮਹਿਲਾ ਵਲੋਂ ਵਾਰ ਫਿਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।