ਹੱਸਦੇ-ਖੇਡਦੇ ਪਰਿਵਾਰ ਦੀਆਂ ਉੱਜੜ ਗਈਆਂ ਖ਼ੁਸ਼ੀਆਂ, ਇੰਝ ਆਵੇਗੀ ਧੀ ਨੂੰ ਮੌਤ ਸੋਚਿਆ ਨਾ ਸੀ
Friday, Jul 21, 2023 - 06:22 PM (IST)

ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਰਾਇਲ ਪੈਲੇਸ ਦੇ ਪਿਛਲੀ ਬਸਤੀ ’ਚ ਬੀਤੀ ਸ਼ਾਮ ਇਕ 16 ਸਾਲਾ ਲੜਕੀ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਜਸਵਿੰਦਰ ਕੌਰ (16) ਪੁੱਤਰੀ ਬਲਦੇਵ ਸਿੰਘ ਆਪਣੇ ਘਰ ’ਚ ਛੋਟੀ ਭੈਣ ਨਾਲ ਕੰਮ ਕਰ ਰਹੀ ਸੀ ਜਦਕਿ ਮਾਂ ਅਤੇ ਪਿਤਾ ਕੰਮ ’ਤੇ ਗਏ ਹੋਏ ਸਨ। ਇਸ ਦੌਰਾਨ ਲੜਕੀ ਨੰਗੇ ਪੈਰੀਂ ਪਾਣੀ ਚਾਲੂ ਕਰਨ ਲਈ ਟੁਲੂ ਪੰਪ ਦੀ ਤਾਰ ਪਲੱਗ ’ਚ ਲਾਉਣ ਲੱਗੀ ਤਾਂ ਉਸ ਨੂੰ ਜ਼ਬਰਦਸਤ ਕਰੰਟ ਪਿਆ ਅਤੇ ਬਿਜਲੀ ਨੇ ਉਸ ਨੂੰ ਆਪਣੀ ਜਕੜ ’ਚ ਲੈ ਲਿਆ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਕੇਸ ’ਚ 24 ਸਾਲਾਂ ਤੋਂ ਭਗੌੜਾ ਯੂਪੀ ਤੋਂ ਗ੍ਰਿਫ਼ਤਾਰ, ਹਿੰਦੂ ਤੋਂ ਸਿੱਖ ਬਣ ਕੇ ਬਣਿਆ ਸੀ ਪਾਠੀ
ਇਸ ਦੌਰਾਨ ਘਰ ’ਚ ਮੌਜੂਦ ਛੋਟੀ-ਭੈਣ ਦਾ ਚੀਕ ਚਿਹਾੜਾ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੁੜੀ ਨੂੰ ਇਲਾਜ ਲਈ ਹਸਪਤਾਲ ਹਸਪਤਾਲ ਦਾਖਲ ਕਰਵਾਇਆ ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਮ੍ਰਿਤਕ ਕੁੜੀ ਗਿਆਰਵੀਂ ਕਲਾਸ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਵਿਖੇ ਪੜ੍ਹਦੀ ਸੀ। ਇਸ ਘਟਨਾ ਦਾ ਪਤਾ ਜਦੋਂ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਲੱਗਾ ਤਾਂ ਉਨ੍ਹਾਂ ਪਰਿਵਾਰਿਕ ਮੈਂਬਰਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਐੱਨ. ਆਰ. ਆਈ. ਦੇ ਕਤਲ ਮਾਮਲੇ ’ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8