ਧੀ ਨੂੰ ਕਤਲ ਕਰਕੇ ਦਰੱਖਤ ਨਾਲ ਟੰਗਣ ਵਾਲਾ ਜ਼ਾਲਮ ਪਿਉ ਗ੍ਰਿਫਤਾਰ

Monday, Jan 06, 2020 - 06:06 PM (IST)

ਧੀ ਨੂੰ ਕਤਲ ਕਰਕੇ ਦਰੱਖਤ ਨਾਲ ਟੰਗਣ ਵਾਲਾ ਜ਼ਾਲਮ ਪਿਉ ਗ੍ਰਿਫਤਾਰ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੇ ਕੱਲ੍ਹ ਰਈਆ ਪੁਲਸ ਨੂੰ ਸ਼ਮਸ਼ਾਨਘਾਟ ਨੇੜੇ ਇਕ ਸੱਤ ਸਾਲਾ ਲੜਕੀ ਦੀ ਦਰੱਖਤ ਨਾਲ ਲਟਕਦੀ ਹੋਈ ਲਾਸ਼ ਮਿਲੀ ਸੀ, ਸਬੰਧੀ ਮਾਮਲੇ ਦੀ ਜਾਂਚ ਕਰਨ ਉਪਰੰਤ ਇਸ ਕਤਲ ਪਿਛੇ ਲੜਕੀ ਦਾ ਪਿਤਾ ਹੀ ਕਾਤਲ ਸਾਬਿਤ ਹੋਇਆ, ਜਿਸਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਐੱਸ.ਪੀ.(ਡੀ) ਮੈਡਮ ਅਮਨਦੀਪ ਕੌਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਉਕਤ ਮ੍ਰਿਤਕਾ ਦੀ ਮਾਤਾ ਥਾਣਾ ਤਰਸਿੱਕਾ ਦੇ ਪਿੰਡ ਭੱਟੀਕੇ ਰਹਿਣ ਵਾਲੀ ਹੈ, ਜਿਸਦੀ ਸ਼ਾਦੀ ਕਰੀਬ 8 ਸਾਲ ਪਹਿਲਾਂ ਬਾਬਾ ਬਕਾਲਾ ਸਾਹਿਬ ਨਿਵਾਸੀ ਜੋ ਕਿ ਲੱਖੂਵਾਲ ਰੋਡ ਵਿਖੇ ਰਹਿੰਦਾ ਸੀ, ਨਾਲ ਹੋਈ ਸੀ ਅਤੇ ਉਸਦੇ ਤਿੰਨ ਬੱਚੇ ਹਨ। ਜਿੰਨ੍ਹਾਂ ਵਿਚੋਂ ਸਭ ਤੋਂ ਵੱਡੀ ਬੇਟੀ ਜਿਸਦੀ ਉਮਰ ਕਰੀਬ 6 ਸਾਲ ਦੱਸੀ ਜਾਂਦੀ ਹੈ। ਉਸਦਾ ਪਿਤਾ ਉਸਨੂੰ ਅਕਸਰ ਆਪਣੇ ਕੋਲ ਲੈ ਆਉਂਦਾ ਸੀ ਅਤੇ ਆਪਣੇ ਸਹੁਰੇ ਘਰ ਭੱਟੀਕੇ ਵੀ ਚਲਾ ਜਾਂਦਾ ਸੀ ਕਿ ਉਸ ਵੱਲੋਂ ਮੌਕਾ ਪਾ ਕੇ ਆਪਣੀ ਹੀ ਧੀ ਦਾ ਕਤਲ ਕਰ ਦਿਤਾ ਗਿਆ ਤੇ ਉਸਦੀ ਲਾਸ਼ ਨੂੰ ਰਈਆ ਪੁੱਲ ਨੇੜੇ ਧਿਆਨਪੁਰ ਨਹਿਰ ਦੀ ਪੱਟੜੀ ਲਾਗੇ ਦਰੱਖਤ ਨਾਲ ਲਟਕਾ ਦਿਤਾ। 

ਪੁਲਸ ਨੇ ਕਥਿਤ ਦੋਸ਼ੀ ਕਾਤਲ ਪਿਤਾ ਖਿਲਾਫ ਜ਼ੇਰੇ ਦਫਾ 302 ਆਈ.ਪੀ.ਸੀ. 1860 ਥਾਣਾ ਖਿਲਚੀਆਂ ਵਿਖੇ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ।


author

Gurminder Singh

Content Editor

Related News