ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
Friday, Jul 21, 2023 - 05:23 PM (IST)
ਜਲੰਧਰ ( ਮਾਹੀ)- ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੋਰ ਸਸਤਾ ਅਤੇ ਸੌਖਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ ਵਿਚ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਵੱਧ ਤੋਂ ਵੱਧ ਵਰਤਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਸ਼ੀਨਾਂ ਉੱਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਸਹੀ ਢੰਗ ਨਾਲ ਸੰਭਾਲ ਸਕਣ ਅਤੇ ਸਹੀ ਢੰਗ ਨਾਲ ਪਰਾਲੀ ਨੂੰ ਵੀ ਮਸ਼ੀਨਾਂ ਰਾਹੀਂ ਖੇਤਾਂ ਵਿਚ ਹੀ ਮਿਲਾਇਆ ਜਾ ਸਕੇ, ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਮਸ਼ੀਨਾਂ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਸੀ। ਜਿਸ ਦੀ ਆਖਰੀ ਤਾਰੀਖ਼ 20 ਜੁਲਾਈ ਨਿਰਧਾਰਿਤ ਕੀਤੀ ਗਈ ਸੀ ਪਰ ਆਖ਼ਰੀ ਤਾਰੀਖ਼ ਹੋਣ ਦੇ ਬਾਵਜੂਦ ਕਿਸਾਨ ਲਗਾਤਾਰ ਮਸ਼ੀਨਾਂ ’ਤੇ ਸਬਸਿਡੀ ਲੈਣ ਵਾਸਤੇ ਪੋਰਟਲ ’ਤੇ ਅਪਲਾਈ ਕਰ ਰਹੇ ਹਨ ਵੀਰਵਾਰ ਸ਼ਾਮ ਤਕ ਪੂਰੇ ਪੰਜਾਬ ਦੇ ’ਚ 66,500 ਦੇ ਕਰੀਬ ਕਿਸਾਨਾਂ ਨੇ ਅਪਲਾਈ ਕੀਤਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਤਾਰੀਖ਼ ਨੂੰ ਵਧਾਇਆ ਜਾਵੇ ਕਿਉਂਕਿ ਬਰਸਾਤ ਕਾਰਨ ਕਈ ਜਗ੍ਹਾ ’ਤੇ ਫ਼ਸਲ ਬੀਜਣ ਦਾ ਸਮਾਂ ਨਹੀਂ ਮਿਲਿਆ।
ਇਹ ਵੀ ਪੜ੍ਹੋ- ਮਣੀਪੁਰ 'ਚ 2 ਔਰਤਾਂ ਨਾਲ ਹੋਈ ਹੈਵਾਨੀਅਤ ਦੀ ਸੁਖਬੀਰ ਬਾਦਲ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
ਸੀ. ਆਰ. ਐੱਮ. ਸਕੀਮ ਦੇ ਅੰਡਰ 49000 ਅਤੇ ਸਵੇਮਪ ’ਚ 17500 ਕਿਸਾਨ ਕਰ ਚੁੱਕੇ ਹਨ ਅਪਲਾਈ
ਐਗਰੀਕਲਚਰ ਅਧਿਕਾਰੀ ਡਾ. ਜਸਵੰਤ ਰਾਏ ਨੇ ਦੱਸਿਆ ਕਿ ਪੂਰੇ ਪੰਜਾਬ ਦੇ ’ਚ ਹੁਣ ਤੱਕ ਦੋ ਸਕੀਮਾਂ ਦੇ ਤਹਿਤ ਹੁਣ ਤੱਕ 66500 ਕਿਸਾਨਾਂ ਨੇ ਅਪਲਾਈ ਕੀਤਾ ਹੈ। ਸੀ. ਆਰ. ਐੱਮ. ਸਕੀਮ ਦੇ ਤਹਿਤ 49000 ਅਤੇ ਸਵੇਮਪ ਸਕੀਮ ਦੇ ਤਹਿਤ 17500 ਕਿਸਾਨਾਂ ਨੇ ਵੱਖ-ਵੱਖ ਮਸ਼ੀਨਾਂ ਉੱਤੇ ਸਬਸਿਡੀ ਲੈਣ ਵਾਸਤੇ ਅਪਲਾਈ ਕੀਤਾ ਹੈ। ਆਖ਼ਰੀ ਤਰੀਕ ਹੋਣ ਦੇ ਬਾਵਜੂਦ ਵੀ ਕਿਸਾਨ ਲਗਾਤਾਰ ਪੋਰਟਲ 'ਤੇ ਅਪਲਾਈ ਕਰ ਰਹੇ ਹਨ।
ਇਸ ਵਾਰ ਕਿਸਾਨਾਂ ਦਾ ਰੁਝਾਨ ਸਬਸਿਡੀ ਲੈਣ ਵੱਲ ਵੱਧ
ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਅਤੇ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਦਾ ਰੁਝਾਨ ਮਸ਼ੀਨਾਂ ਉੱਤੇ ਸਬਸਿਡੀ ਲੈਣ ਵੱਲ ਵੱਧ ਰਿਹਾ ਹੈ। ਇਸ ਵਾਰ ਕਿਸਾਨ ਪਰਾਲੀ ਦੀ ਸੰਭਾਲ ਵੀ ਕਰਨਗੇ ਅਤੇ ਮੁਨਾਫ਼ਾ ਵੀ ਕਮਾਉਣਗੇ। ਸਕੀਮ ਤਹਿਤ ਸੁਪਰ ਸੀਡਰ, ਮਲਚਰ ਅਤੇ ਜ਼ੀਰੋ ਡਰਿੱਲ ਮਸ਼ੀਨਾਂ ਉੱਤੇ ਸਬਸਿਡੀ ਮਿਲ ਰਹੀ ਹੈ
ਇਹ ਵੀ ਪੜ੍ਹੋ- ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਵਾਪਰਿਆ ਰੂਹ ਕੰਬਾਊ ਹਾਦਸਾ, 12 ਸਾਲਾ ਪੁੱਤ ਦੇ ਸਾਹਮਣੇ ਪਿਓ ਦੀ ਦਰਦਨਾਕ ਮੌਤ
ਜਲੰਧਰ ਵਿਚ 1860 ਕਿਸਾਨਾਂ ਨੇ ਕੀਤਾ ਅਪਲਾਈ
ਡਾ. ਰਾਏ ਨੇ ਦੱਸਿਆ ਕਿ ਕਿਸਾਨਾਂ ਨੇ ਮਸ਼ੀਨਾਂ ਉੱਤੇ ਸਬਸਿਡੀ ਲੈਣ ਵਾਸਤੇ ਜਲੰਧਰ ਦੇ ’ਚ ਹੀ 1860 ਐਪਲੀਕੇਸ਼ਨ ਪੋਰਟਲ ਉੱਤੇ ਦਰਜ ਕਰਵਾਇਆ ਹੈ। ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਨੂੰ ਲੈ ਕੇ ਲਗਾਤਾਰ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਵੱਧ ਤੋਂ ਵੱਧ ਮਸ਼ੀਨਾਂ ਦੀ ਵਰਤੋਂ ਕਰਨ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਮਸ਼ੀਨ ਰਾਹੀਂ ਫ਼ਸਲ ਵਧੀਆ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਰਾਲੀ ਵੀ ਖੇਤਾਂ ਦੇ ’ਚ ਹੀ ਮਿਲਾ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ