ਦਸੂਹਾ ਦੇ ਨੌਜਵਾਨ ਨੇ ਅਨਹੱਦ ਸਿੰਘ ਬਾਜਵਾ ਨੂੰ ਫੌਜ ''ਚ ਬਤੋਰ ਲੈਫਟੀਨੈਂਟ ਰੈਂਕ ਮਿਲਿਆ

11/23/2020 4:44:37 PM

ਦਸੂਹਾ (ਝਾਵਰ) : ਦਸੂਹਾ ਦੇ ਨੌਜਵਾਨ ਅਨਹੱਦ ਸਿੰਘ ਬਾਜਵਾ ਪੁੱਤਰ ਸਿਵਲ ਜੱਜ ਸੀਨੀਅਰ ਡਿਵੀਜ਼ਨ ਅੰਮ੍ਰਿਤਸਰ ਆਰ. ਐੱਸ. ਬਾਜਵਾ ਜੋ ਬਤੌਰ ਲੈਫਟੀਨੈਂਟ ਸੇਨਾ ਵਿਚ ਚੁਣਿਆ ਗਿਆ ਹੈ ਵਲੋਂ ਅਫਸਰ ਟ੍ਰੇਨਿੰਗ ਅਕੈਡਮੀ ਚਨੰਈ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਫੌਜ ਵਿਚ ਲੈਫਟੀਨੈਂਟ ਕਮਿਸ਼ਨ ਪ੍ਰਾਪਤ ਕੀਤਾ ਹੈ। ਉਸ ਦੀ ਮਾਤਾ ਹਰਪ੍ਰੀਤ ਕੌਰ ਬਾਜਵਾ ਜੋ ਇਕ ਪ੍ਰਸਿੱਧ ਸਮਾਜ ਸੇਵਿਕਾ ਹੈ ਨੇ ਦੱਸਿਆ ਕਿ ਸਾਡਾ ਪੁੱਤਰ ਕਮਿਸ਼ਨ ਰੈਂਕ ਪ੍ਰਾਪਤ ਕਰਨ ਤੋਂ ਬਾਅਦ ਅੱਜ ਘਰ ਆਇਆ ਹੈ ਜਿਸਦਾ ਮੁਹੱਲਾ ਵਾਸੀਆ ਵੱਲੋ ਸਵਾਗਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਲੈਫਟੀਨੈਂਟ ਅਨਹੱਦ ਸਿੰਘ ਬਾਜਵਾ ਦੇ ਦਾਦਾ ਜੇ. ਐੱਸ. ਐੱਸ. ਬਾਜਵਾ 4 ਪੰਜਾਬ ਰੈਂਜੀਮੈਂਟ ਤੌ ਬਤੌਰ ਡੀ. ਆਈ. ਜੀ. ਸੇਵਾਮੁਕਤ ਹੋਏ ਸੀ। ਇਸ ਮੌਕੇ 'ਤੇ ਨਵ-ਨਿਯੁਕਤ ਕਮਿਸ਼ਨ ਰੈਂਕ ਪ੍ਰਾਪਤ ਲੈਫਟੀਨੈਂਟ ਅਨਹੱਦ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਬੰਧਕ, ਪ੍ਰਿੰਸੀਪਲ ਤੇ ਸਟਾਫ ਦੇ ਆਸ਼ੀਰਵਾਦ ਨਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਲਾਅ ਕਰਨ ਤੋਂ ਬਾਅਦ ਸੀ.ਬੀ.ਐੱਸ.ਦੀ ਦੇ ਇਮਤਿਹਾਨ ਦਿੱਤੀ ਅਤੇ ਲਾਅ ਟ੍ਰੇਨਿਗ ਸੈਂਟਰ ਤੋਂ ਉਸ ਦੀ ਸਿਲੈਕਸ਼ਨ ਹੋਈ ਅਤੇ 21 ਨਵੰਬਰ ਨੂੰ ਆਫੀਸਰ ਟ੍ਰੇਨਿੰਗ ਸੈਂਟਰ ਚਨੇਈ ਤੋਂ ਕਮਿਸ਼ਨ ਮਿਲਿਆ। ਉਹ ਅੱਜ ਹੀ ਆਪਣੇ ਗ੍ਰਹਿ ਦਸੂਹਾ ਵਿਖੇ ਪਹੁੰਚੇ।


Gurminder Singh

Content Editor

Related News