ਦਾਤਰ ਦੀ ਨੋਕ ''ਤੇ ਨਕਦੀ ਤੇ ਮੋਬਾਇਲ ਖੋਹਿਆ
Tuesday, Jan 30, 2018 - 09:50 AM (IST)

ਬਟਾਲਾ/ਘੁਮਾਣ (ਬੇਰੀ, ਸਰਬਜੀਤ) - ਪਿੰਡ ਖੁਜਾਲਾ ਨੇੜੇ ਲੁਟੇਰਿਆਂ ਵੱਲੋਂ ਦਾਤਰ ਦੀ ਨੋਕ 'ਤੇ ਨਕਦੀ ਤੇ ਮੋਬਾਇਲ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਨਸੀਮ ਅਹਿਮਦ ਪੁੱਤਰ ਮੁਹੰਮਦ ਕਸੂਰ ਵਾਸੀ ਵ੍ਹਾਈਟ ਐਵੀਨਿਊ ਕਾਲੋਨੀ ਕਾਦੀਆਂ ਨੇ ਦੱਸਿਆ ਕਿ ਉਹ ਪਲਾਸਟਿਕ ਦੇ ਟੱਬ ਵੇਚ ਕੇ ਕਾਦੀਆਂ ਵਾਪਸ ਆ ਰਿਹਾ ਸੀ ਕਿ ਜਦੋਂ ਪਿੰਡ ਖੁਜਾਲਾ ਨੇੜੇ ਪਹੁੰਚਿਆ ਤਾਂ ਅੱਗਿਓਂ ਆਏ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀ ਧੌਣ 'ਤੇ ਦਾਤਰ ਰੱਖ ਕੇ 8-9 ਹਜ਼ਾਰ ਰੁਪਏ ਤੇ ਇਕ ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਏ. ਐੱਸ. ਆਈ. ਚਰਨਜੀਤ ਸਿੰਘ ਨੇ ਕੇਸ ਦਰਜ ਕਰ ਲਿਆ ਹੈ।