ਦਰਬਾਰ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

Monday, Jul 15, 2019 - 03:47 PM (IST)

ਦਰਬਾਰ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ/ਕਿਰਨ) : ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਕਸਬਾ ਪੋਜੇਵਾਲ ਨਜ਼ਦੀਕ ਭੂਰੀਵਾਲੇ ਕੁਟੀਆ ਨਜ਼ਦੀਕ ਇਕ ਬਲੈਨੋ ਕਾਰ ਖੰਭੇ 'ਚ ਵੱਜਣ ਨਾਲ ਕਾਰ ਸਵਾਰ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮ ਦੱਤ ਪੁੱਤਰ ਬਸੰਤ ਰਾਮ ਵਾਸੀ ਸਮੇਰਨ ਥਾਣਾ ਮਰਕਾਘਾਟ ਹਿਮਾਚਲ ਪ੍ਰਦੇਸ਼ ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਰਾਤ ਸਮੇਂ ਵਾਪਿਸ ਆ ਰਹੇ ਸਨ ਜਦੋਂ ਉਕਤ ਸਥਾਨ 'ਤੇ ਪਹੁੰਚੇ ਤਾਂ ਅੱਗੇ ਕੋਈ ਜਾਨਵਰ ਆਉਣ 'ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖੰਭੇ ਵਿਚ ਜ਼ੋਰ ਨਾਲ ਜਾ ਵੱਜੀ। 

ਇਸ ਟੱਕਰ ਨਾਲ ਖੰਭਾ ਟੁੱਟ ਕੇ ਕਾਰ ਦੇ ਸਾਈਡ 'ਤੇ ਡਿਗ ਪਿਆ। ਜਿਸ ਨਾਲ ਕਾਰ ਸਵਾਰ ਵਾਲ-ਵਾਲ ਬਚ ਗਏ। ਚਾਲਕ ਨੂੰ ਮਾਮੂਲੀ ਸੱਟ ਲੱਗੀ ਜਿਸਨੂੰ ਪੋਜੇਵਾਲ ਪੁਲਸ ਨੇ ਪਹੁੰਚ ਕੇ ਫਾਸਟੇਡ ਦੇ ਕੇ ਹਸਪਤਾਲ ਪਹੁੰਚਿਆ।


author

Gurminder Singh

Content Editor

Related News