ਆਦਮਪੁਰ ’ਚ ਦੋ ਵਾਰਦਾਤਾਂ, ਦਰਬਾਰ ਸਾਹਿਬ ਤੋਂ ਆ ਰਹੇ ਵਿਅਕਤੀ ਦੀ ਕਾਰ ’ਚ ਟੱਕਰ ਮਾਰ ਲੁੱਟਿਆ

Tuesday, Jan 09, 2024 - 04:41 PM (IST)

ਆਦਮਪੁਰ ’ਚ ਦੋ ਵਾਰਦਾਤਾਂ, ਦਰਬਾਰ ਸਾਹਿਬ ਤੋਂ ਆ ਰਹੇ ਵਿਅਕਤੀ ਦੀ ਕਾਰ ’ਚ ਟੱਕਰ ਮਾਰ ਲੁੱਟਿਆ

ਆਦਮਪੁਰ (ਦਿਲਬਾਗੀ, ਚਾਂਦ) : ਆਦਮਪੁਰ-ਕਠਾਰ ਰੋਡ ’ਤੇ ਵਾਹੋ-ਵਾਹੋ ਦੇ ਨੇੜੇ ਦੋ ਗੱਡੀਆਂ ਦੇ ਸੜਕ ਕਿਨਾਰੇ ਬਣੀ ਡਰੇਨ ਵਿਚ ਪਲਟਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਕ ਕਾਰ ਵਿਚ ਸਵਾਰ ਵਿਅਕਤੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਕਿ ਕਿਸ਼ਨਗੜ੍ਹ ਦੇ ਨੇੜੇ ਲੁੱਟਣ ਦੀ ਨੀਅਤ ਨਾਲ ਪਿੱਛੋਂ ਆ ਰਹੇ ਕਾਰ ਸਵਾਰਾਂ ਨੇ ਜਲੰਧਰ ਜਾਣ ਦਾ ਰਸਤਾ ਪੁੱਛਿਆ ਜਿਸ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਤੇ ਕਾਰ ਸਵਾਰਾਂ ਨੇ ਕਾਰ ਆਪਣੀ ਤੇਜ਼ ਕਰ ਲਈ ਅਤੇ ਲੁਟੇਰਿਆਂ ਨੇ ਵੀ ਆਪਣੀ ਕਾਰ ਪਿੱਛੇ ਲਾ ਲਈ। ਇਸ ’ਤੇ ਆਦਮਪੁਰ ਤੋਂ ਕਠਾਰ ਰੋਡ ’ਤੇ ਲੁਟੇਰਿਆਂ ਨੇ ਕਾਰ ਵਿਚ ਪਿਛੋਂ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ’ਤੇ ਕਾਰ ਦਾ ਸੰਤੁਲਨ ਵਿਗ਼ੜ ਗਿਆ ਅਤੇ ਕਾਰ ਡਰੇਨ ਵਿਚ ਜਾ ਡਿੱਗੀਆਂ। ਕਾਰ ਸਵਾਰ ਬਾਹਰ ਨਿਕਲੇ ਤਾਂ ਲੁਟੇਰੇ ਕਾਰ ਸਵਾਰਾਂ ਕੋਲੋਂ ਮੋਬਾਇਲ ਖੋਹ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਏ।

ਦੂਸਰੀ ਵਾਰਦਾਤ ਆਦਮਪੁਰ-ਜਲੰਧਰ ਰੋਡ ’ਤੇ ਪੈਂਦੇ ਪਿੰਡ ਉਦੇਸੀਆਂ ਦੇ ਪੈਟਰੋਲ ਪੰਪ ’ਤੇ ਹੋਈ ਜਿਸ ’ਚ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਆਏ ਕਾਰ ਸਵਾਰ ਨੂੰ ਲੁਟੇਰਿਆਂ ਨੇ ਪੁੱਛਿਆ ਕਿ ਜਲੰਧਰ ਜਾਣਾ ਹੈ ਤਾਂ ਉਸਨੇ ਕਿਹਾ ਕਿ ਮੈਂ ਆਦਮਪੁਰ ਜਾਣਾ ਹੈ ਤਾਂ ਲੁਟੇਰੇ ਉਸਦੀ ਗੱਡੀ ਵਿਚ ਧੱਕੇ ਨਾਲ ਬੈਠਣ ਲੱਗੇ ਤਾਂ ਕਾਰ ਸਵਾਰ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੁਟੇਰੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਦੋਵਾਂ ਘਟਨਾਵਾਂ ਸਬੰਧੀ ਪੁਲਸ ਜਾਂਚ ਕਰ ਰਹੀ ਹੈ।


author

Gurminder Singh

Content Editor

Related News