ਕੋਰੋਨਾ ਵਾਇਰਸ ਕਾਰਨ ਐਕਸਪੋਰਟ ਜਗਤ ਲਈ ਹੁਣ ਆਉਣ ਵਾਲਾ ਸਮਾਂ ਹੋਰ ਖਤਰਨਾਕ
Tuesday, Mar 31, 2020 - 05:54 PM (IST)
ਜਲੰਧਰ (ਖੁਰਾਣਾ) : ਇਸ ਸਮੇਂ ਵਿਸ਼ਵ ਦੇ ਕਰੀਬ 200 ਦੇਸ਼ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਜੂਝ ਰਹੇ ਹਨ। ਜਿਸ ਦਾ ਅਸਰ ਕਰੋੜਾਂ ਲੋਕਾਂ 'ਤੇ ਪੈ ਰਿਹਾ ਹੈ। ਭਾਰਤ ਸਮੇਤ ਵਿਸ਼ਵ ਦੇ ਹੋਰ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਨਾਲ ਚਾਰੇ ਪਾਸੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਵਿਸ਼ਵ ਦੇ ਦਰਜਨਾਂ ਵੱਡੇ ਦੇਸ਼ ਅਤੇ 130 ਕਰੋੜ ਤੋਂ ਜ਼ਿਆਦਾ ਵਾਲਾ ਭਾਰਤ ਇਸ ਸਮੇਂ ਪੂਰੀ ਤਰ੍ਹਾਂ ਲਾਕਡਾਊਨ ਹੈ ਅਤੇ ਵਧੇਰੇ ਸੂਬਿਆਂ 'ਚ ਕਰਫਿਊ ਲਾਗੂ ਹੈ ਅਤੇ ਇਕ ਪਾਸੇ ਜਿਥੇ ਸਾਰੇ ਕੰਮ-ਧੰਦੇ ਅਤੇ ਵਪਾਰਕ ਸੰਸਥਾਵਾਂ ਬੰਦ ਪਈਆਂ ਹਨ, ਉਥੇ ਇਸ ਸਥਿਤੀ ਦਾ ਸਭ ਤੋਂ ਜ਼ਿਆਦਾ ਅਸਰ ਐੱਮ. ਐੱਸ. ਐੱਮ. ਈ. ਜਾਨ ਮਾਈਕ੍ਰੋ ਸਮਾਲ ਤੇ ਮੀਡੀਅਮ ਇੰਟਰਪ੍ਰਾਈਜ਼ਿਜ਼ ਸੈਕਟਰ 'ਤੇ ਦੇਖਣ ਨੂੰ ਮਿਲ ਰਿਹਾ ਹੈ, ਜੋ ਲੱਖਾਂ-ਕਰੋੜਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣਿਆ ਹੋਇਆ ਹੈ।
ਪੂਰੇ ਦੇਸ਼ 'ਚ ਜਿਥੇ ਉਤਪਾਦਨ ਠੱਪ ਹੈ ਅਤੇ ਟ੍ਰਾਂਸਪੋਰਟੇਸ਼ਨ ਵੀ ਰੁਕਿਆ ਹੈ। ਉਥੇ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ 'ਚ ਲਾਕਡਾਊਨ ਅਤੇ ਬੇਨਿਯਮੀਆਂ ਦਾ ਮਾਹੌਲ ਕਾਰਨ ਬਰਾਮਦਕਾਰਾਂ ਦੇ ਚਿਹਰੇ ਲਟਕੇ ਹੋਏ ਹਨ। 'ਜਗ ਬਾਣੀ' ਨੇ ਐੱਮ. ਐੱਸ. ਐੱਮ. ਈ. ਸੈਕਟਰ ਦੀ ਅਸਲ ਸਥਿਤੀ ਜਾਨਣ ਲਈ ਸ਼ਹਿਰ ਦੇ ਪ੍ਰਮੁੱਖ ਬਰਾਮਦਾਂ ਨਾਲ ਗੱਲਬਾਤ ਕੀਤੀ ਜਿਸ ਦੇ ਪ੍ਰਮੁੱਖ ਅੰਸ਼ ਪੇਸ਼ ਹਨ।
ਮੌਜੂਦਾ ਸੰਕਟ ਦੇ ਇਲਾਵਾ ਆਉਣ ਵਾਲਾ ਸਮਾਂ ਜ਼ਿਆਦਾ ਖਤਰਨਾਕ : ਰਾਜੇਸ਼ ਮੇਅਰ
ਸਪੋਰਟਸ ਗੁਡਸ ਦੇ ਪ੍ਰਮੁੱਖ ਬਰਾਮਦਕਾਰ ਰਾਜੇਸ਼ ਮੇਅਰ ਨਾਲ ਜਦੋਂ ਮੌਜੂਦਾ ਤੇ ਭਵਿੱਖ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਸੀ ਕਿ ਮੌਜੂਦਾ ਸੰਕਟ ਨਾਲ ਤਾਂ ਸਾਰੇ ਵਾਕਿਫ ਹਨ ਪਰ ਬਰਾਮਦਕਾਰਾਂ ਦੇ ਲਈ ਆਉਣ ਵਾਲਾ ਸਮਾਂ ਕਾਫੀ ਖਤਰਨਾਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਿਸ਼ਵ ਦੇ ਸਾਰੇ ਪ੍ਰਮੁੱਖ ਦੇਸ਼ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਜੂਝ ਰਹੇ ਹਨ ਅਤੇ ਲਗਭਗ ਸਾਰੇ ਦੇਸ਼ਾਂ 'ਚ ਲਾਕਡਾਊਨ ਵਰਗੀ ਸਥਿਤੀ ਹੈ, ਜੋ ਭਵਿੱਖ 'ਚ ਕਦੋਂ ਤੱਕ ਚਲਦੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਨਤੀਜਤਨ ਐਕਸਪੋਰਟ ਦੇ ਸਾਰੇ ਆਰਡਰ ਜਾਂ ਤਾਂ ਕੈਂਸਲ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਨਵੇਂ ਆਰਡਰਾਂ ਦੀ ਤਾਂ ਗੱਲ ਵੀ ਸੋਚੀ ਨਹੀਂ ਜਾ ਸਕਦੀ ਕਿਉਂਕਿ ਪੂਰੀ ਦੁਨੀਆ ਦੇ ਕਰੋੜਾਂ ਲੋਕਾਂ ਦੇ ਸਾਹਮਣੇ ਕਈ ਤਰ੍ਹਾਂ ਦੇ ਸੰਕਟ ਹਨ। ਅਜਿਹੇ ਸੰਕਟ 'ਚ ਖੇਡਾਂ ਦਾ ਸਾਮਾਨ ਕਿੱਥੇ ਵਿਕੇਗਾ। ਜਦੋਂ ਉਨ੍ਹਾਂ ਤੋਂ ਇੰਟਰਨੈਸ਼ਨਲ ਕਰੰਸੀ 'ਚ ਆ ਰਹੇ ਬਦਲਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਰਾਮਦਕਾਰਾਂ ਨੇ ਮੰਨ ਲਵੋ 70 ਰੁਪਏ ਪ੍ਰਤੀ ਡਾਲਰ ਰੇਟ ਦੇ ਹਿਸਾਬ ਨਾਲ 10 ਲੱਖ ਡਾਲਰ ਦੀ ਕਾਂਟ੍ਰੈਕਟ ਬੁਕਿੰਗ ਕਰ ਰੱਖੀ ਹੈ। ਅਜਿਹੇ 'ਚ ਆਰਡਰ ਕੈਂਸਲੇਸ਼ਨ ਦੀ ਸੂਰਤ 'ਚ ਭਾਰਤੀ ਬਰਾਮਦ ਨੂੰ ਇਕ ਹੀ ਝਟਕੇ 'ਚ 50 ਲੱਖ ਰੁਪਏ ਦਾ ਸਿੱਧਾ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗਦੀ ਜਾ ਰਹੀ ਹੈ। ਬਾਕੀ ਦੇਸ਼ਾਂ ਦੀ ਕਰੰਸੀ 'ਚ ਵੀ ਊਠਕ ਪਾਟਕ ਦਾ ਜੋ ਦੌਰ ਚੱਲ ਰਿਹਾ ਹੈ, ਉਸ ਨਾਲ ਪੂਰੇ ਮਾਹੌਲ 'ਚ ਬੇਨਿਯਮੀ ਹੈ।
ਸਾਰੀਆਂ ਗੇਮਾਂ ਕੈਂਸਲ, ਆਉਣ ਵਾਲੇ ਆਰਡਰਾਂ 'ਤੇ ਲਟਕੀ ਤਲਵਾਰ : ਅਜੇ ਮਹਾਜਨ
ਸਪੋਰਟਸ ਗੁੱਡਸ ਦੇ ਪ੍ਰਮੁੱਖ ਬਰਾਮਦ ਅਜੇ ਮਹਾਜਨ ਨਾਲ ਜਦੋਂ ਬਰਾਮਦ ਜਗਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਸੰਪੂਰਨ ਵਿਸ਼ਵ 'ਚ ਹੋਣ ਵਾਲੀਆਂ ਤਕਰੀਬਨ ਸਾਰੀਆਂ ਗੇਮਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਇਸ ਸਮੇਂ ਯੂਰੋਪ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨੀ ਆਦਿ 'ਚ ਲਾਕਡਾਊਨ ਕਾਰਨ ਕਰੋੜਾਂ ਲੋਕ ਘਰਾਂ 'ਚ ਬੰਦ ਹਨ ਅਤੇ ਸਾਰਾ ਕਾਰੋਬਾਰ ਠੱਪ ਹੈ ਜਿਸ ਕਾਰਨ ਸਥਿਤੀ ਕਾਫੀ ਗੰਭੀਰ ਬਣ ਗਈ ਹੈ।
ਉਨ੍ਹਾਂ ਦੇ ਕਿਹਾ ਕਿ ਅਜਿਹਾ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੂਰੇ ਵਿਸ਼ਵ 'ਚ ਇਕੋ ਦਮ ਆਫਤ ਆ ਜਾਵੇਗੀ, ਜਿਸ ਨਾਲ ਸਾਰੇ ਸਪੋਰਟਸ ਈਵੈਂਟ ਤੱਕ ਕੈਂਸਲ ਕਰਨੇ ਪੈਣਗੇ। ਐੱਨ. ਬੀ. ਏ. ਅਤੇ ਰਗਬੀ ਦੇ ਸਾਰੇ ਟੂਰਨਾਮੈਂਟ ਕੈਂਸਲ ਹੋਣ ਨਾਲ ਬਰਾਮਦ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਅਤੇ ਖੇਡ ਸਾਮਾਨ ਦੇ ਆਰਡਰ ਧੜਾਧੜ ਕੈਂਸਲ ਹੋ ਰਹੇ ਹਨ। ਆਗਾਮੀ ਸਮੇਂ 'ਚ ਵੀ ਇਹ ਆਰਡਰ ਕਦੋਂ ਆਉਣਗੇ, ਇਸ ਬਾਰੇ ਪੂਰੀ ਤਰ੍ਹਾਂ ਬੇਨਿਯਮੀ ਹੈ।
ਕੀ ਅਜਿਹਾ ਦੌਰ ਕਦੀ ਵਾਪਸ ਆਵੇਗਾ
ਖੇਡ ਸਾਮਾਨ ਦੇ ਬਰਾਮਦਕਾਰ ਅਜੇ ਮਹਾਜਨ ਦੀ ਯੂ. ਕੇ. 'ਚ ਸਥਿਤ ਫਰਮ ਅਰਾਮਿਸ ਨੇ ਪਿਛਲੇ ਸਾਲ 15 ਸਤੰਬਰ ਨੂੰ ਉਥੋਂ ਦੇ ਸ਼ਹਿਰ ਸਾਊਥ ਮਾਲਟਨ 'ਚ ਸਭ ਤੋਂ ਵੱਡੀ ਰਗਬੀ ਬਾਲ ਨੂੰ ਹਵਾ 'ਚ ਉਡਾ ਕੇ ਗਿਨੀਜ਼ ਬੁੱਕ 'ਚ ਰਿਕਾਰਡ ਕਾਇਮ ਕੀਤਾ ਹੈ। ਉਸੇ ਯੂ. ਕੇ. 'ਚ ਅੱਜ ਰਗਬੀ ਨੇ ਸਾਰੇ ਟੂਰਨਾਮੈਂਟ ਨਾ ਸਿਰਫ ਕੈਂਸਲ ਹਨ ਸਗੋਂ ਆਉਣ ਵਾਲੇ ਸਮੇਂ 'ਚ ਵੀ ਉਥੇ ਖੇਡਾਂ ਦੀ ਕੀ ਸਥਿਤੀ ਰਹਿੰਦੀ ਹੈ। ਬੇਨਿਯਮੀ ਬਣੀ ਹੋਈ ਹੈ।
ਇਹ ਵੀ ਪੜ੍ਹੋ ► ਪੀ. ਜੀ. ਆਈ. ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਕੋਰੋਨਾ ਪਾਜ਼ੇਟਿਵ ਨੂੰ ਦਾਖਲ ਕੀਤਾ ਟੈਂਪਰੇਰੀ ਵਾਰਡ 'ਚ ► ਚੰਡੀਗੜ੍ਹ 'ਚ ਇਕ ਦਿਨ 'ਚ 5 ਕੋਰੋਨਾ ਪਾਜ਼ੇਟਿਵ ► ਅਮਰੀਕਾ ਦਾ ਦਾਅਵਾ 5 ਮਿੰਟ 'ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ 'ਚ ਚਿੰਤਾਜਨਕ ਹਾਲਾਤ