ਡੈਮ 'ਚੋਂ ਛੱਡਿਆ ਪਾਣੀ, ਪੰਜਾਬ ਵਿਚ ਜਾਰੀ ਹੋਇਆ ਅਲਰਟ, ਇਹ ਇਲਾਕੇ ਰਹਿਣ ਸਾਵਧਾਨ
Monday, Jul 28, 2025 - 04:58 PM (IST)

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਸਤਲੁਜ ਦਰਿਆ 'ਤੇ ਬਣੇ ਕੋਲ ਡੈਮ ਤੋਂ ਅੱਜ ਸਵੇਰੇ 6.30 ਵਜੇ ਮੁਖ ਪਾਣੀ ਛੱਡਿਆ ਗਿਆ ਹੈ। ਕੋਲ ਡੈਮ 'ਚੋਂ ਪਾਣੀ ਛੱਡਣ ਨਾਲ ਦਰਿਆ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵਧ ਗਿਆ ਹੈ। ਡੈਮ ਪ੍ਰਬੰਧਨ ਨੇ ਬਿਲਾਸਪੁਰ ਤੋਂ ਪੰਜਾਬ ਤੱਕ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕੋਲ ਡੈਮ 'ਚ ਪਾਣੀ ਛੱਡਣ ਤੋਂ ਬਾਅਦ, ਸਤਲੁਜ ਦਾ ਪਾਣੀ ਪੰਜਾਬ ਦੇ ਰੋਪੜ (ਰੂਪਨਗਰ) ਵਿਚ ਦਾਖਲ ਹੁੰਦਾ ਹੈ। ਰੋਪੜ ਤੋਂ ਬਾਅਦ, ਸਤਲੁਜ ਦਰਿਆ ਪੰਜਾਬ ਵਿਚ ਪੱਛਮ ਵੱਲ ਵਗਦਾ ਹੈ, ਲੁਧਿਆਣਾ ਜ਼ਿਲ੍ਹੇ ਵਿਚੋਂ ਲੰਘਦਾ ਹੈ।
ਇਹ ਵੀ ਪੜ੍ਹੋ : 25 ਨਵੰਬਰ ਨੂੰ ਸਾਰੇ ਦੇਸ਼ ਵਿਚ ਛੁੱਟੀ ! SGPC ਨੇ ਕੇਂਦਰ ਅੱਗੇ ਰੱਖੀ ਮੰਗ
ਇਸ ਤੋਂ ਬਾਅਦ ਇਹ ਹਰੀਕੇ-ਪੱਤਣ ਦੇ ਨੇੜੇ ਬਿਆਸ ਦਰਿਆ ਨਾਲ ਮਿਲਦਾ ਹੈ ਅਤੇ ਫਿਰ ਦੱਖਣ-ਪੱਛਮ ਵੱਲ ਮੁੜਦਾ ਹੈ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਗਦਾ ਹੈ। ਅੰਤ ਵਿਚ ਇਹ ਦਰਿਆ ਪਾਕਿਸਤਾਨ ਵਿਚ ਦਾਖਲ ਹੁੰਦਾ ਹੈ ਅਤੇ ਬਹਾਵਲਪੁਰ ਦੇ ਨੇੜੇ ਚਨਾਬ ਦਰਿਆ ਵਿਚ ਮਿਲ ਜਾਂਦਾ ਹੈ। ਹੁਣ ਜਦੋਂ ਕੋਲ ਡੈਮ ਪਾਣੀ ਛੱਡਿਆ ਗਿਆ ਹੈ ਤਾਂ ਡੈਮ ਪ੍ਰਬੰਧਕ ਨੇ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਸਰਹਿੰਦ ਨਹਿਰ 'ਚੋਂ 11 ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕ੍ਰਿਸ਼ਨ ਤੇ ਜਸਕਰਨ ਲਈ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e