ਹੰਸ ਰਾਜ ਹੰਸ ਦੇ ਭਾਵੁਕ ਹੋ ਕੇ ਦਿੱਤੇ ਬਿਆਨ ਮਗਰੋਂ Live ਆ ਗਏ ਕਿਸਾਨ ਆਗੂ ਡੱਲੇਵਾਲ, ਆਖੀਆਂ ਇਹ ਗੱਲਾਂ (ਵੀਡੀਓ)

05/25/2024 6:28:18 PM

ਪਟਿਆਲਾ (ਵੈੱਬ ਡੈਸਕ): ਬੀਤੇ ਦਿਨੀਂ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ਭਾਵੁਕ ਹੋ ਕੇ ਕਿਹਾ ਗਿਆ ਸੀ ਕਿ ਜੇ 1 ਉਹ ਜੂਨ ਤਕ ਜਿਉਂਦੇ ਰਹੇ ਤਾਂ ਮਿਲਣਗੇ। ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਮੇਰੇ ਮਗਰੋਂ ਲੋਕਾਂ ਨੂੰ ਦੱਸਣਾ ਜ਼ਰੂਰ ਕਿ ਇਹ ਸਾਡੇ ਨਾਲ ਸੀ ਤੇ ਇਸ ਨੂੰ ਬਲਿਦਾਨ ਦੇਣਾ ਪਿਆ ਹੈ। ਇਨ੍ਹਾਂ ਬਿਆਨਾਂ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ਜਵਾਬ ਦਿੱਤਾ ਹੈ। ਡੱਲੇਵਾਲ ਨੇ ਹੰਸ ਰਾਜ ਹੰਸ ਨੂੰ 'ਸ਼ਾਤਰ' ਦੱਸਦਿਆਂ ਕਿਹਾ ਕਿ ਉਹ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ 'ਤੇ ਵਾਇਰਲ ਲੈਟਰ ਨੇ ਕਾਂਗਰਸ 'ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ। ਇਸ ਵਿਚਾਲੇ ਭਾਜਪਾ ਦਾ ਉਮੀਦਵਾਰ ਮੋਗੇ ਵਿਚ ਬੋਲਦਿਆਂ ਕਹਿੰਦਾ ਹੈ ਕਿ ਕਿਸਾਨ ਉੱਥੇ ਬਰਛੇ ਅਤੇ ਕਿਰਪਾਨਾਂ ਲੈ ਕੇ ਆ ਗਏ ਤੇ ਮੇਰੇ 'ਤੇ ਹਮਲਾ ਕੀਤਾ। ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਇਕ ਵੀ ਬੰਦਾ ਹੰਸ ਰਾਜ ਹੰਸ ਦੀ ਗੱਡੀ ਦੇ ਨੇੜੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇ ਪੁਲਸ ਨੂੰ ਵੀ ਪਤਾ ਸੀ ਕਿ ਜਿੱਥੇ ਕਿਸਾਨਾਂ ਨੂੰ ਰੋਕਣ ਲਈ ਨਾਕੇ ਲਗਾਏ ਗਏ ਹਨ, ਉੱਥੇ ਹੰਸ ਰਾਜ ਹੰਸ ਨੂੰ ਕਿਉਂ ਲਿਆਂਦਾ ਗਿਆ। ਜੇ ਪਤਾ ਸੀ ਕਿ ਉੱਥੇ ਸੜਕ ਰੋਕੀ ਹੋਈ ਹੈ ਤਾਂ ਹੰਸ ਰਾਜ ਹੰਸ ਦਾ ਉੱਥੇ ਆਉਣਾ ਨਹੀਂ ਬਣਦਾ ਸੀ। 

ਇਹ ਖ਼ਬਰ ਵੀ ਪੜ੍ਹੋ - ਨਾਬਾਲਗ ਮੁੰਡੇ ਨੇ ਰੋਲ਼ੀ ਨਾਬਾਲਗਾ ਦੀ ਪੱਤ, ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ

ਡੱਲੇਵਾਲ ਨੇ ਕਿਹਾ ਕਿ ਹੰਸ ਰਾਜ ਹੰਸ ਦੇ ਪਿਛਲੇ ਬਿਆਨਾਂ ਨੇ ਲੋਕਾਂ ਨੂੰ ਉਕਸਾਇਆ ਹੋਇਆ ਹੈ ਤੇ ਲੋਕ ਗੁੱਸੇ ਵਿਚ ਹਨ, ਜਿਸ ਵਿਚ ਹੰਸ ਨੇ ਕਿਹਾ ਸੀ ਕਿ 2 ਤਰੀਕ ਨੂੰ ਇਨ੍ਹਾਂ ਨਾਲ ਨਿੱਬੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਹੰਸ ਰਾਜ ਹੰਸ ਭਾਜਪਾ ਤੇ ਆਰ.ਐੱਸ.ਐੱਸ. ਦੇ ਏਜੰਡੇ ਤਹਿਤ ਸਮਾਜ ਵਿਚ ਗਲਤ ਸੁਨੇਹਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹੰਸ ਰਾਜ ਹੰਸ ਦੇ ਦਲਿਤ ਅਤੇ ਗਰੀਬ ਹੋਣ ਕਾਰਨ ਉਸ ਨੂੰ ਤੰਗ ਕੀਤੇ ਜਾਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਡੱਲੇਵਾਲ ਨੇ ਕਿਹਾ ਕਿ ਫਰੀਦਕੋਟ ਤੋਂ ਲੜ ਰਹੇ ਬਾਕੀ ਉਮੀਦਵਾਰ ਵੀ ਤਾਂ ਦਲਿਤ ਭਾਈਚਾਰੇ ਤੋਂ ਹੀ ਹਨ। ਤੁਹਾਡਾ ਵਿਰੋਧ ਇਸੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਤੁਸੀਂ ਸਾਡਾ ਸ਼ੁੱਭਕਰਨ ਮਰਵਾਇਆ ਹੈ। ਡੱਲੇਵਾਲ ਨੇ ਕਿਹਾ ਕਿ ਹੰਸ ਰਾਜ ਹੰਸ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉੱਥੇ ਆਇਆ ਸੀ ਤੇ ਹੁਣ ਅਜਿਹੇ ਬਿਆਨ ਦੇ ਰਿਹਾ ਹੈ। ਹੰਸ ਰਾਜ ਹੰਸ ਦੇ ਰੋ ਕੇ ਦਿੱਤੇ ਬਿਆਨਾਂ ਬਾਰੇ ਡੱਲੇਵਾਲ ਨੇ ਕਿਹਾ ਕਿ ਉਹ ਇਕ ਕਲਾਕਾਰ ਹੈ ਤੇ ਰੋ ਕੇ ਅਜਿਹੀਆਂ ਗੱਲਾਂ ਕਰ ਕੇ ਵੀ ਨਾਟਕ ਹੀ ਕਰ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News