ਦਲਜੀਤ ਚੀਮਾ ਅਕਾਲ ਤਖਤ ਲੈ ਕੇ ਗਏ ਸੀ ਡੇਰਾ ਮੁਖੀ ਦਾ ਮੁਆਫੀਨਾਮਾ : ਅਰੋੜਾ

Friday, Dec 28, 2018 - 06:54 PM (IST)

ਦਲਜੀਤ ਚੀਮਾ ਅਕਾਲ ਤਖਤ ਲੈ ਕੇ ਗਏ ਸੀ ਡੇਰਾ ਮੁਖੀ ਦਾ ਮੁਆਫੀਨਾਮਾ : ਅਰੋੜਾ

ਮੋਹਾਲੀ (ਜੱਸੋਵਾਲ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦਿਵਾਉਣ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੀ ਅਹਿਮ ਰੋਲ ਹੈ। ਅਰੋੜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਦਾ ਮੁਆਫ਼ੀਨਾਮਾ ਡਾ. ਦਲਜੀਤ ਸਿੰਘ ਚੀਮਾ ਹੀ ਲੈ ਕੇ ਆਏ ਸੀ। ਅਮਨ ਅਰੋੜਾ ਅਤੇ ਅਮਰਜੀਤ ਸਿੰਘ ਸੰਦੋਆ ਸ਼ੁੱਕਰਵਾਰ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਸਾਹਮਣੇ ਬਿਆਨ ਦਰਜ ਕਰਵਾਉਣ ਪਹੁੰਚੇ ਹੋਏ ਸਨ। 
ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਭੂਮਿਕਾ ਤੋਂ ਪਰਦਾ ਚੁੱਕਿਆ ਗਿਆ ਹੈ। ਵਿਧਾਇਕ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੋਲਦੇ ਹੋਏ ਅਰੋੜਾ ਨੇ ਕਿਹਾ ਕਿ ਚੀਮਾ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਡੇਰਾ ਸਿਰਸਾ ਮੁਖੀ ਦਾ ਮੁਆਫ਼ੀਨਾਮਾ ਲੈ ਕੇ ਆਏ ਸੀ।
ਦੱਸਣਯੋਗ ਹੈ ਕਿ ਸਿੱਟ ਨੇ ਬਾਦਲਾਂ ਦੇ ਨੇੜਲੇ ਅਕਾਲੀ ਲੀਡਰ ਅਤੇ ਬੁਲਾਰੇ ਡਾ. ਦਲਜੀਤ ਚੀਮਾ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਫ਼ਰੀਦਕੋਟ ਕੈਂਪ ਦਫਤਰ 'ਚ ਪੇਸ਼ ਹੋਣ ਲਈ ਆਖਿਆ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਡਾਕਟਰ ਚੀਮਾ ਦੀ ਪੇਸ਼ੀ ਤੋਂ ਬਾਅਦ ਕਿਹੜਾ ਨਵਾਂ ਤੱਥ ਸਾਹਮਣੇ ਆਉਂਦਾ ਹੈ।


author

Gurminder Singh

Content Editor

Related News