ਭਗੌੜੇ ਵਿਦੇਸ਼ੀ ਲਾੜਿਆਂ ਖਿਲਾਫ ਕੇਸ ਲੜਨ ਵਾਲੀ ਦਲਜੀਤ ਨੂੰ ਲੰਡਨ ''ਚ ''ਐਵਾਰਡ''

Monday, Dec 17, 2018 - 11:59 AM (IST)

ਭਗੌੜੇ ਵਿਦੇਸ਼ੀ ਲਾੜਿਆਂ ਖਿਲਾਫ ਕੇਸ ਲੜਨ ਵਾਲੀ ਦਲਜੀਤ ਨੂੰ ਲੰਡਨ ''ਚ ''ਐਵਾਰਡ''

ਚੰਡੀਗੜ੍ਹ/ਇੰਗਲੈਂਡ : ਪਿਛਲੇ 17 ਸਾਲਾਂ ਤੋਂ ਭਗੌੜੇ ਐੱਨ. ਆਰ. ਆਈ. ਲਾੜਿਆਂ ਖਿਲਾਫ ਕੇਸ ਲੜਨ ਵਾਲੀ ਪੰਜਾਬਣ ਦਲਜੀਤ ਕੌਰ ਨੂੰ ਲੰਡਨ 'ਚ 'ਕਾਨਫਲੂਐਂਸ ਐਕਸੀਲੈਂਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਵਕੀਲ ਦਲਜੀਤ ਕੌਰ ਨੂੰ ਲੰਡਨ 'ਚ 'ਹਾਊਸ ਆਫ ਕਾਮਨਸ' 'ਚ ਇਹ ਐਵਾਰਡ ਦਿੱਤਾ ਗਿਆ। ਦਲਜੀਤ ਕੌਰ ਪੂਰੀ ਦੁਨੀਆ 'ਚ ਭਗੌੜੇ ਵਿਦੇਸ਼ੀ ਲਾੜਿਆਂ ਖਿਲਾਫ ਜਾਗਰੂਕਤਾ ਪੈਦਾ ਕਰਦੀ ਆ ਰਹੀ ਹੈ। ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਐੱਨ. ਆਰ. ਆਈ. ਲਾੜਿਆਂ ਵਲੋਂ ਸਤਾਈਆਂ ਕੁੜੀਆਂ ਲਈ 2002 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਮੋਰੈਂਡਮ ਦਿੱਤਾ ਸੀ, ਜਿਸ ਤੋਂ ਬਾਅਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਸਮਰਥਨ ਮਿਲਿਆ ਸੀ। ਫਿਰ ਦਲਜੀਤ ਕੌਰ ਨੇ ਇਹ ਮੁੱਦਾ ਸੂਬਾ ਸਰਕਾਰਾਂ, ਕੇਂਦਰ ਵਿਰੋਧੀ ਪਾਰਟੀਆਂ, ਭਾਰਤੀ ਹਾਈ ਕਮਿਸ਼ਨਰ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਸਾਹਮਣੇ ਚੁੱਕਿਆ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਛੁੱਟੀਆਂ ਕੱਟਣ ਲਈ ਵਿਆਹ ਕਰਨ ਅਤੇ ਭਾਰਤੀ ਕੁੜੀਆਂ ਨੂੰ ਧੋਖਾ ਦੇਣ ਵਾਲੇ ਐੱਨ. ਆਰ. ਆਈ. ਲਾੜਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ।


author

Babita

Content Editor

Related News