ਦਲਿਤ ਭਾਈਚਾਰੇ ਦੀ ਜ਼ਮੀਨ ਦੀ ਬੋਲੀ ਨੂੰ ਲੈ ਹੋਇਆ ਵਿਵਾਦ, ਚੱਲੀਆਂ ਡਾਂਗਾਂ (ਵੀਡੀਓ)

Wednesday, Jul 03, 2019 - 11:15 AM (IST)

ਸੰਗਰੂਰ (ਰਾਜੇਸ਼ ਕੋਹਲੀ, ਯਾਸੀਨ) - ਸੰਗਰੂਰ ਜ਼ਿਲੇ ਦੇ ਮਲੇਰਕੋਟਲਾ ਵਿਖੇ ਸਥਿਤ ਪਿੰਡ ਤੋਲਾਵਾਲੇ 'ਚ 2 ਧਿਰਾਂ ਵਿਚਕਾਰ ਜ਼ਮੀਨ ਦੀ ਬੋਲੀ ਨੂੰ ਲੈ ਕੇ ਡਾਂਗਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਲਿਤ ਭਾਈਚਾਰੇ ਦੀ ਪੰਚਾਇਤੀ ਕੋਟੇ 'ਚ 33 ਫੀਸਦੀ ਰਿਜ਼ਰਵ ਰੱਖੀ ਗਈ ਜ਼ਮੀਨ ਦੀ ਸਾਲਾਨਾ ਬੋਲੀ ਹੋ ਰਹੀ ਸੀ। ਬੋਲੀ ਨੂੰ ਲੈ ਕੇ ਦੋਵੇਂ ਗੁੱਟਾਂ 'ਚ ਆਪਸੀ ਟਕਰਾਅ ਹੋ ਗਿਆ, ਜਿਸ ਕਾਰਨ ਉਹ ਡਾਂਗੋ-ਡਾਂਗੀ ਹੋ ਗਏ। ਦੋਹਾਂ ਗੁੱਟਾਂ ਨੇ ਇਕ-ਦੂਜੇ 'ਤੇ ਖੂਬ ਡੰਡੇ ਵਰ੍ਹਾਏ ਅਤੇ ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ। ਦੱਸ ਦੇਈਏ ਕਿ ਜਿਸ ਸਮੇਂ ਇਹ ਝੜਪ ਹੋ ਰਹੀ ਸੀ ਉਸ ਸਮੇਂ ਉਸ ਸਥਾਨ 'ਤੇ ਪੁਲਸ ਵੀ ਮੌਜੂਦ ਸੀ, ਜੋ ਮੂਕ ਦਰਸ਼ਕ ਬਣੇ ਲੜਾਈ ਨੂੰ ਦੇਖ ਰਹੀ ਸੀ।

PunjabKesari

ਉਧਰ ਇਸ ਘਟਨਾ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਗੇ ਤੋਂ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਪੁਲਸ ਦੇ ਡੀ. ਐੱਸ. ਪੀ. ਅਤੇ ਬੀ.ਡੀ.ਪੀ.ਓ. ਹਾਜ਼ਰ ਰਹਿਣਗੇ ਤਾਂ ਜੋ ਅਜਿਹੀ ਕੋਈ ਘਟਨਾ ਮੁੜ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਲੜਾਈ 'ਚ ਸ਼ਾਮਲ ਲੋਕਾਂ ਦੇ ਖਿਲਾਫ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News