ਸਿਹਤ ਤੇ ਡੇਅਰੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਛਾਪੇਮਾਰੀ

Tuesday, Aug 14, 2018 - 01:47 AM (IST)

ਹੁਸ਼ਿਆਰਪੁਰ,   (ਘੁੰਮਣ)- ਸਟੇਟ ਫੂਡ  ਕਮਿਸ਼ਨਰ ਕਾਹਨ ਸਿੰਘ ਪਨੂੰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਤੇ ਡੇਅਰੀ ਵਿਭਾਗ ਵੱਲੋਂ ਜ਼ਿਲਾ ਸਿਹਤ ਅਧਿਕਾਰੀ ਡਾ. ਸੇਵਾ ਸਿੰਘ ਤੇ ਸਹਾਇਕ ਡਾਇਰੈਕਟਰ ਡੇਅਰੀ ਵਿਕਾਸ ਨਿਗਮ ਦਵਿੰਦਰ ਸਿੰਘ ਦੀ ਅਗਵਾਈ ’ਚ ਹੁਸ਼ਿਆਰਪੁਰ, ਹਰਿਆਣਾ, ਟਾਂਡਾ ਤੇ ਦਸੂਹਾ ਵਿਖੇ ਗੁਆਂਢੀ ਜ਼ਿਲਿਆਂ ਤੋਂ ਆਉਣ ਵਾਲੇ ਪਨੀਰ, ਦੁੱਧ ਤੇ ਘਿਓ ਦੇ 9 ਸੈਂਪਲ ਭਰੇ ਗਏ। ਇਹ ਸੈਂਪਲ ਚੈਕਿੰਗ ਲਈ ਫੂਡ ਲੈਬ  ਚੰਡੀਗਡ਼੍ਹ ਭੇਜੇ ਗਏ ਹਨ। 
ਡੀ. ਐੱਚ. ਓ. ਡਾ. ਸੇਵਾ ਸਿੰਘ ਅਨੁਸਾਰ ਖਾਧ ਪਦਾਰਥ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਤੇ ਹੋਰ ਵਪਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਕਾਰੋਬਾਰ ਨਾਲ ਸਬੰਧਤ ਵਿਅਕਤੀਆਂ ਦਾ ਐਕਟ ਅਧੀਨ ਰਜਿਸਟ੍ਰੇਸ਼ਨ ਨਹੀਂ ਹੈ ਤਾਂ ਇਸ ਲਈ ਇਕ ਸਾਲ ਦੀ ਕੈਦ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ  ਹੋ  ਸਕਦਾ  ਹੈ। ਟੀਮ ਵਿਚ ਡਾ. ਰਮਨ ਵਿਰਦੀ, ਰਾਮ ਲੁਭਾਇਆ ਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ।


Related News