ਡੇਅਰੀ ''ਚ ਭਿਆਨਕ ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ

05/23/2024 4:36:55 PM

ਮਲੋਟ (ਵਿਕਾਸ) : ਅੱਜ ਮੇਨ ਬਾਜ਼ਾਰ ਦੇ ਨਜ਼ਦੀਕ ਸਥਿਤ ਗਲੀ ਵਿਚ ਡੇਅਰੀ ਦੀ ਦੁਕਾਨ ਵਿਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਤੜਕਸਾਰ ਕਰੀਬ 4 ਵਜੇ ਮੇਨ ਬਾਜ਼ਾਰ, ਡਾ. ਪ੍ਰਿਤਪਾਲ ਹਸਪਤਾਲ ਦੀ ਬੈਕਸਾਈਡ ਦੀ ਗਲੀ ਵਿਚ ਸਥਿਤ ਰਾਹੁਲ ਡੇਅਰੀ ਦੇ ਮਾਲਕ ਨੂੰ ਚੌਂਕੀਦਾਰ ਨੇ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ ਤਾਂ ਉਹ ਤੁਰੰਤ ਦੁਕਾਨ 'ਤੇ ਆਇਆ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿਤੀ ਪਰੰਤੂ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਸਾਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। 

ਦੁਕਾਨ ਮਾਲਕ ਵਿਜੇ ਨਾਰੰਗ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਮੰਦਭਾਗੀ ਘਟਨਾ ਵਿਚ ਡੇਅਰੀ ਦੇ ਅੰਦਰ ਲੱਗੇ 5 ਫਰਿੱਜਰ, ਘਿਓ, ਮੱਖਣ, ਪਨੀਰ, ਦੁੱਧ ਅਤੇ ਅਮੂਲ ਕੰਪਨੀ ਦੇ ਪ੍ਰੋਡਕਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਸੂਚਨਾ ਮਿਲਣ 'ਤੇ ਤੁਰੰਤ ਮੌਕੇ 'ਤੇ ਪਹੁੰਚ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਪਾਉਣ ਤੱਕ ਦੁਕਾਨ ''ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਚੁੱਕਾ ਸੀ ।


Gurminder Singh

Content Editor

Related News