ਦਾਦੂਵਾਲ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਅੱਜ, ਹੋ ਸਕਦੀ ਹੈ ਰਿਹਾਈ!

Saturday, Nov 02, 2019 - 12:47 AM (IST)

ਦਾਦੂਵਾਲ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਅੱਜ, ਹੋ ਸਕਦੀ ਹੈ ਰਿਹਾਈ!

ਬਠਿੰਡਾ, (ਵਰਮਾ): ਗੁਰੂ ਨਾਨਕ ਦੇਵ ਲਾਇਬ੍ਰੇਰੀ ਹਾਲ ਮਾਮਲੇ 'ਚ ਸੰਤ ਬਲਜੀਤ ਸਿੰਘ ਦਾਦੂਵਾਲ 18 ਅਕਤੂਬਰ ਤੋਂ ਕਪੂਰਥਲਾ ਜੇਲ 'ਚ ਬੰਦ ਹਨ। 20 ਅਕਤੂਬਰ ਨੂੰ ਤਲਾਸ਼ੀ ਦੌਰਾਨ ਸੰਤ ਦਾਦੂਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਕੋਲੋਂ ਅੰਮ੍ਰਿਤਸਰ ਦੀ ਸਪੈਸ਼ਲ ਪੁਲਸ ਨੇ ਮੋਬਾਇਲ ਬਰਾਮਦ ਕੀਤਾ ਸੀ। ਪੁਲਸ ਨੇ 21 ਅਕਤੂਬਰ ਨੂੰ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕਰ ਕੇ ਕਪੂਰਥਲਾ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ 2 ਨਵੰਬਰ ਨੂੰ ਫੈਸਲਾ ਆਵੇਗਾ। ਜੇਕਰ ਮਾਣਯੋਗ ਸੈਸ਼ਨ ਜੱਜ ਸਾਹਿਬ ਵਲੋਂ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਉਹ ਸ਼ਨੀਵਾਰ ਨੂੰ ਰਿਹਾਅ ਹੋ ਜਾਣਗੇ। ਵਰਨਣਯੋਗ ਹੈ ਕਿ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਧਾਰਮਕ ਸਮਾਗਮਾਂ 'ਚ ਹਿੱਸਾ ਲੈਣਾ ਹੈ, ਇਸ ਕਰ ਕੇ ਉਨ੍ਹਾਂ ਨੂੰ ਜ਼ਮਾਨਤ ਮਿਲ ਸਕਦੀ ਹੈ।


Related News