ਡੱਡੂਮਾਜਰਾ ''ਚ ''ਕੋਰੋਨਾ ਮਰੀਜ਼'' ਮਿਲਣ ਕਾਰਨ ਡਰੇ ਲੋਕ, ਸੀਲ ਹੋਈ ਪੂਰੀ ਕਾਲੋਨੀ

Monday, May 25, 2020 - 04:31 PM (IST)

ਡੱਡੂਮਾਜਰਾ ''ਚ ''ਕੋਰੋਨਾ ਮਰੀਜ਼'' ਮਿਲਣ ਕਾਰਨ ਡਰੇ ਲੋਕ, ਸੀਲ ਹੋਈ ਪੂਰੀ ਕਾਲੋਨੀ

ਚੰਡੀਗੜ੍ਹ (ਕੁਲਦੀਪ) : ਡੱਡੂਮਾਜਰਾ ਕਾਲੋਨੀ ਦੇ ਇਕ ਮਕਾਨ 'ਚ ਕੋਰੋਨਾ ਪੀੜਤ ਮਰੀਜ਼ ਮਿਲਣ ਲੋਕ ਬੇਹੱਦ ਡਰੇ ਹੋਏ ਹਨ। ਕਾਲੋਨੀ 'ਚ 3 ਦਿਨਾਂ ਦੇ ਬੱਚੇ ਦੀ ਮੌਤ ਤੋਂ ਬਾਅਦ ਰਿਪੋਰਟ 'ਚ ਪਾਇਆ ਗਿਆ ਕਿ ਉਹ ਕੋਰੋਨਾ ਪੀੜਤ ਸੀ।

PunjabKesari

ਹੁਣ ਉਸ ਬੱਚੇ ਦੀ ਮਾਂ ਦੇ ਸੈਂਪਲ ਆਉਣੇ ਅਜੇ ਬਾਕੀ ਹਨ। ਸੋਮਵਾਰ ਨੂੰ ਡੱਡੂਮਾਜਰਾ ਕਾਲੋਨੀ ਦਾ ਜਿਹੜਾ ਰਾਹ 38 ਵੈਸਟ ਵੱਲ ਨਿਕਲਦਾ ਹੈ, ਉਸ ਨੂੰ ਬੈਰੀਕੇਡ ਲਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਇਲਾਕੇ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

PunjabKesari

ਹੁਣ ਡੱਡੂਮਾਜਰਾ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡੱਡੂਮਾਜਰਾ ਕਾਲੋਨੀ ਜਿਹੜੀ ਪਹਿਲਾਂ ਹੀ ਡੰਪਿੰਗ ਗਰਾਊਂਡ ਕਾਰਨ ਪਰੇਸ਼ਾਨ ਸੀ, ਹੁਣ ਕੋਰੋਨਾ ਪੀੜਤ ਮਰੀਜ਼ ਮਿਲਣ ਕਾਰਨ ਇੱਥੋਂ ਦੇ ਹਾਲਾਤ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ।


author

Babita

Content Editor

Related News