ਡੱਡੂਮਾਜਰਾ ''ਚ ਸੜਕ ''ਤੇ ਸ਼ਰੇਆਮ ਗੁੰਡਾਗਰਦੀ, ਤਮਾਸ਼ਬੀਨ ਬਣੇ ਲੋਕ

Thursday, Apr 04, 2019 - 04:16 PM (IST)

ਡੱਡੂਮਾਜਰਾ ''ਚ ਸੜਕ ''ਤੇ ਸ਼ਰੇਆਮ ਗੁੰਡਾਗਰਦੀ, ਤਮਾਸ਼ਬੀਨ ਬਣੇ ਲੋਕ

ਚੰਡੀਗੜ੍ਹ (ਕੁਲਦੀਪ) : 'ਸਿਟੀ ਬਿਊਟੀਫੁੱਲ' ਮਤਲਬ ਕਿ ਚੰਡੀਗੜ੍ਹ ਸ਼ਹਿਰ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇਸ ਸਮੇਂ ਦੌਰਾਨ ਹੋ ਰਹੀਆਂ ਲੁੱਟਾਂ, ਬਲਾਤਕਾਰ, ਚੋਰੀਆਂ, ਸਨੈਚਿੰਗ, ਕਤਲ ਅਤੇ ਮਾਰਕੁੱਟ ਦੇ ਮਾਮਲਿਆਂ ਦੇ ਸ਼ਹਿਰ ਨੂੰ ਗ੍ਰਹਿਣ ਲਾ ਦਿੱਤਾ ਹੈ। ਅਜਿਹਾ ਹੀ ਮਾਮਲਾ ਸ਼ਹਿਰ ਦੇ ਡੱਡੂਮਾਜਰਾ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੂੰ ਸ਼ਰੇਆਮ ਦਿਨ-ਦਿਹਾੜੇ ਦੁਕਾਨ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਵੀ ਤਮਾਸ਼ਬੀਨ ਬਣ ਕੇ ਸਭ ਦੇਖ ਰਹੇ ਹਨ ਪਰ ਕੋਈ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆ ਰਿਹਾ। ਨੌਜਵਾਨ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਡੱਡੂਮਾਜਰਾ ਦਾ ਰਹਿਣ ਵਾਲਾ ਇਹ ਨੌਜਵਾਨ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਦੱਸ ਦੇਈਏ ਕਿ ਡੱਡੂਮਾਜਰਾ 'ਚ ਇਹ ਕੁੱਟਮਾਰ ਦੀ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 
 


author

Babita

Content Editor

Related News