ਡੀ. ਟੀ. ਐੱਫ. ਵੱਲੋਂ ਜ਼ਿਲਾ ਖਜ਼ਾਨਾ ਦਫਤਰ ਅੱਗੇ ਰੋਸ ਮੁਜ਼ਾਹਰਾ

Wednesday, Mar 14, 2018 - 05:49 AM (IST)

ਕਪੂਰਥਲਾ, (ਜ. ਬ.)– ਡੈਮੋਕਰੇਟਿਕ ਟੀਚਰ ਫਰੰਟ ਕਪੂਰਥਲਾ ਵੱਲੋਂ ਅਧਿਆਪਕਾਂ ਦੀਆਂ ਪਿਛਲੇ ਸਾਲ ਦਸੰਬਰ 17 ਤੋਂ ਰੁਕੀਆਂ ਤਨਖਾਹਾਂ ਦੇ ਵਿਰੋਧ 'ਚ ਜ਼ਿਲਾ ਖਜ਼ਾਨਾ ਦਫਤਰ ਕਪੂਰਥਲਾ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ । ਡੀ. ਟੀ. ਐੱਫ. ਦੇ ਸੀਨੀਅਰ ਆਗੂ ਅਸ਼ਵਨੀ ਟਿੱਬਾ ਦੀ ਅਗਵਾਈ ਹੇਠ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਅਧਿਆਪਕ ਆਗੂਆਂ ਜੈਮਲ ਸਿੰਘ, ਸੁਖਚੈਨ ਸਿੰਘ, ਤਜਿੰਦਰ ਸਿੰਘ, ਬਲਵਿੰਦਰ ਭੰਡਾਲ, ਕੁਲ ਕੁਮਾਰ ਇਕੱਤਰ ਹੋਏ। 
ਅਧਿਆਪਕਾਂ ਨੇ ਕਿਹਾ ਕਿ ਲੋਕਾਂ ਨਾਲ ਵੱਡੇ-ਵੱਡੇ ਚੋਣ ਵਾਅਦੇ ਕਰਨ ਵਾਲੀ ਮੌਜੂਦਾ ਸਰਕਾਰ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤਨਖਾਹਾਂ ਤੋਂ ਵੀ ਵਾਂਝੇ ਰੱਖ ਰਹੀ ਹੈ । ਇਸ ਮੌਕੇ ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਗਈਆਂ ਤਾਂ ਅਧਿਆਪਕ ਵੱਡੇ ਪੱਧਰ 'ਤੇ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ । ਰੋਸ ਮੁਜ਼ਾਹਰੇ ਉਪਰੰਤ ਜ਼ਿਲਾ ਖਜ਼ਾਨਾ ਅਫਸਰ ਕਪੂਰਥਲਾ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ । ਇਸ ਤੋਂ ਬਾਅਦ ਅਧਿਆਪਕ ਰੋਸ ਮਾਰਚ ਕਰਦੇ ਹੋਏ ਐੱਸ. ਡੀ. ਐੱਮ. ਦਫਤਰ ਕਪੂਰਥਲਾ ਵਿਖੇ ਪਹੁੰਚੇ ਅਤੇ ਐੱਸ. ਡੀ. ਐੱਮ. ਦਫਤਰ ਕਪੂਰਥਲਾ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। 
ਇਸ ਮੌਕੇ ਸਰਵ ਹਰਭਜਨ ਸਿੰਘ, ਪਵਨ ਕੁਮਾਰ, ਜੋਗਿੰਦਰ ਅਮਾਨੀਪੁਰ, ਗੁਰਦੀਪ ਧੰਮ, ਤਜਿੰਦਰ ਸਿੰਘ, ਹਰਜਿੰਦਰ ਹੈਰੀ, ਦਲਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਬਲਵਿੰਦਰ ਕੁਮਾਰ, ਹਰਜਿੰਦਰ ਸਿੰਘ, ਸੁਖਦੇਵ ਬੂਲਪੁਰ, ਜਗਜੀਤ ਰਾਜੂ, ਹਰਮਿੰਦਰ ਕੌਰ, ਵਰਿੰਦਰ ਕੌਰ, ਹਰਪ੍ਰੀਤ ਕੌਰ, ਸਾਹਿਬ ਸਿੰਘ, ਰਾਮ ਸਿੰਘ, ਰਮਨਦੀਪ ਕੌਰ, ਅਪਾਰ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਵਾਲੀਆ, ਰਕੇਸ਼ ਕੁਮਾਰ, ਅਨੋਖ ਸਿੰਘ, ਸਰਬਜੀਤ ਕੌਰ, ਅਨੀਤਾ ਕੁਮਾਰੀ, ਸਰਬਪ੍ਰੀਤ ਕੌਰ, ਕਰਮਜੀਤ ਸਿੰਘ, ਵਿਜੈ ਕੁਮਾਰ, ਕਮਲਜੀਤ ਸਿੰਘ, ਪਰਮਜੀਤ ਲਾਲ, ਕਰਮਜੀਤ ਗਿੱਲ ਆਦਿ ਅਧਿਆਪਕ ਆਗੂ ਹਾਜ਼ਰ ਸਨ। 


Related News