ਡੀ. ਟੀ. ਐੱਫ. ਵੱਲੋਂ ਮੰਗਾਂ ਸੰਬੰਧੀ ਸਰਕਾਰ ਖਿਲਾਫ ਨਾਅਰੇਬਾਜ਼ੀ

02/15/2018 4:33:40 AM

ਕਪੂਰਥਲਾ, (ਮਲਹੋਤਰਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਵੱਲੋਂ ਆਪਣੇ ਲੰਬਿਤ ਮੰਗਾਂ ਨੂੰ ਮਨਵਾਉਣ ਦੇ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਸੀ. ਨੇਤਾ ਅਸ਼ਵਨੀ ਟਿੱਬਾ ਨੇ ਕੀਤੀ। ਮੀਟਿੰਗ ਦੌਰਾਨ ਅਧਿਆਪਕਾਂ ਦੀ ਪਿਛਲੇ ਕਈ ਮਹੀਨਿਆਂ ਤੋਂ ਰੁਕੀ ਤਨਖਾਹ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਿਰੋਧ 'ਚ ਖਜ਼ਾਨਾ ਦਫਤਰ ਕਪੂਰਥਲਾ ਦੇ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 
ਆਪਣੇ ਸੰਬੋਧਨ 'ਚ ਨੇਤਾ ਜੈਮਲ ਸਿੰਘ, ਸੁਖਚੈਨ ਸਿੰਘ, ਤਜਿੰਦਰ ਸਿੰਘ, ਬਲਵਿੰਦਰ ਵੱਡਾਲ, ਕੁਸ਼ਲ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਦੀ ਤਨਖਾਹ ਨਾ ਮਿਲਣ ਨਾਲ ਅਧਿਆਪਕ ਵਰਗ ਮੰਦਹਾਲੀ 'ਚੋਂ ਲੰਘ ਰਿਹਾ ਹੈ।
ਇਸ ਮੌਕੇ ਹਰਭਜਨ ਸਿੰਘ, ਪਵਨ ਕੁਮਾਰ, ਜੋਗਿੰਦਰ ਅਮਾਨੀਪੁਰ, ਗੁਰਦੀਪ ਧੰਮ, ਤਜਿੰਦਰ ਸਿੰਘ, ਹਰਜਿੰਦਰ ਹੈਰੀ, ਦਲਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਬਲਵਿੰਦਰ ਕੁਮਾਰ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਬੁਲਪੁਰ, ਜਗਜੀਤ ਰਾਜੂ, ਹਰਮਿੰਦਰ ਕੌਰ, ਮੀਨਾਕਸ਼ੀ, ਵਰਿੰਦਰ ਕੌਰ, ਹਰਪ੍ਰੀਤ ਕੌਰ, ਸਾਹਿਬ ਸਿੰਘ, ਰਜਨੀਸ਼ ਕੁਮਾਰ, ਰਾਮ ਸਿੰਘ, ਰਮਨਦੀਪ ਕੌਰ, ਅਪਾਰ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਵਾਲੀਆ, ਰਾਕੇਸ਼ ਕੁਮਾਰ, ਅਨੋਖ ਸਿੰਘ, ਅਸ਼ਵਨੀ ਕੁਮਾਰ, ਸਰਬਜੀਤ ਕੌਰ, ਅਨੀਤਾ ਕੁਮਾਰੀ, ਸਰਬਪ੍ਰੀਤ ਕੌਰ, ਕਰਮਜੀਤ ਸਿੰਘ, ਵਿਜੇ ਕੁਮਾਰ, ਅਮਰੀਸ਼ ਵਾਲੀਆ, ਕਮਲਜੀਤ ਸਿੰਘ, ਪਰਮਜੀਤ ਲਾਲ, ਕਰਮਜੀਤ ਗਿੱਲ ਆਦਿ ਹਾਜ਼ਰ ਸਨ।


Related News