ਡੀ. ਐੱਸ. ਪੀ. ਵਿਜਿਲੇਂਸ ਵੱਲੋਂ ਨਗਰ ਨਿਗਮ ਦਫਤਰ ''ਚ ਛਾਪਾ
Thursday, Jul 13, 2017 - 05:59 PM (IST)

ਪਠਾਨਕੋਟ - ਪਠਾਨਕੋਟ ਨਗਰ ਨਿਗਮ ਦੇ ਦਫਤਰ 'ਚ ਉਸ ਸਮੇਂ ਹਫੜਾ-ਤਫੜੀ ਮਚ ਗਈ ਜਦੋਂ ਡੀ. ਐੱਸ. ਪੀ. ਵਿਜਿਲੇਂਸ ਨੇ ਆਪਣੇ ਸਾਥੀਆਂ ਨਾਲ ਛਾਪਾ ਮਾਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਨਿਗਮ ਦੇ ਦਫਤਰ 'ਚ ਜੋ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਪਰ ਨਿਗਮ ਵੱਲੋਂ ਇਨ੍ਹਾਂ 'ਚੋਂ ਕੋਈ ਵੀ ਕਰਮਚਾਰੀ ਨੂੰ ਕੰਮ 'ਤੇ ਨਹੀਂ ਰੱਖਿਆ ਗਿਆ। ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ ਵੀ ਖੁਰਦ-ਬੁਰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਤਹਿਤ ਜੋ ਪੈਸਾ ਨਿਗਮ ਨੂੰ ਆ ਰਿਹਾ ਹੈ ਉਸ ਦੀ ਜਾਣਕਾਰੀ ਵੀ ਵਿਜਿਲੇਂਸ ਵਿਭਾਗ ਵੱਲੋਂ ਇਕੱਠੀ ਕੀਤੀ ਗਈ ਕਿ ਆਖਰ ਇਹ ਪੈਸਾ ਨਿਗਮ ਨੇ ਕਿੱਥੇ-ਕਿੱਥੇ ਖਰਚ ਕੀਤਾ ਹੈ। ਇਸ ਸਭ ਦੀ ਛਾਣਬੀਣ ਕਰਕੇ ਇਸ ਪੂਰੇ ਮਾਮਲੇ ਨੂੰ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।