ਡੀ. ਐੱਮ. ਕਾਲਜ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਨਾਅਰੇਬਾਜ਼ੀ
Monday, Aug 14, 2017 - 12:26 AM (IST)
ਮੋਗਾ, (ਗਰੋਵਰ/ਗੋਪੀ)- ਸਥਾਨਕ ਡੀ. ਐੱਮ. ਕਾਲਜ 'ਚ ਹਟਾਏ ਗਏ ਇਕ ਪ੍ਰੋਫੈਸਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਡੀ. ਐੱਮ. ਕਾਲਜ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਅੱਜ ਆਰੀਆ ਸਮਾਜ ਨਿਊ ਟਾਊਨ ਦੇ ਬਾਹਰ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਫੈੱਡਰੇਸ਼ਨ ਦੇ ਡਾ. ਵੀ. ਕੇ. ਸਿੰਗਲਾ, ਪ੍ਰੋ. ਜਤਿੰਦਰ ਸ਼ਰਮਾ, ਦਿਨੇਸ਼ ਮੋਰੀਆ, ਸ਼ੰਕਰ ਗੌਤਮ, ਪ੍ਰੋ. ਐੱਸ. ਐੱਸ. ਖੰਨਾ ਆਦਿ ਨੇ ਦੱਸਿਆ ਕਿ (ਅੱਜ) 14 ਅਗਸਤ ਫੈੱਡਰੇਸ਼ਨ ਵੱਲੋਂ ਆਰੀਆ ਸਮਾਜ ਅੱਗੇ ਪ੍ਰੋਫੈਸਰ ਦੀ ਬਹਾਲੀ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਬੈਠ ਕੇ ਜਾਪ ਕੀਤਾ ਜਾਵੇਗਾ ਅਤੇ ਸਮਾਜ ਦੇ ਮੈਂਬਰਾਂ ਨੂੰ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲਜ ਦੇ ਪ੍ਰੋਫੈਸਰ ਦੀ ਬਹਾਲੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਆਰੀਆ ਸਮਾਜ ਦੀ ਹੋਵੇਗੀ। ਇਸ ਸਮੇਂ ਵੱਡੀ ਗਿਣਤੀ 'ਚ ਡੀ. ਐੱਮ. ਕਾਲਜ ਇੰਪਲਾਈਜ਼ ਫੈੱਡਰੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਸਹਿਯੋਗੀ ਜਥੇਬੰਦੀਆਂ ਦੇ ਅਹੁਦੇਦਾਰ ਹਾਜ਼ਰ ਸਨ।
