ਸਿਲੰਡਰ ਫੱਟਣ ਮਗਰੋਂ ਦਰਦਨਾਕ ਦ੍ਰਿਸ਼ ਦੇਖ ਕੰਬੇ ਲੋਕ, ਉੱਬਲੇ ਆਲੂਆਂ ਵਾਂਗ ਝੁਲਸੇ ਲੋਕ, ਹਵਾ 'ਚ ਝੂਲਣ ਲੱਗੇ 'ਅੰਗ'

09/08/2020 9:59:26 AM

ਲੁਧਿਆਣਾ (ਖੁਰਾਣਾ) : ਥਾਣਾ ਦਰੇਸੀ ਤਹਿਤ ਪੈਂਦੇ ਸੁਭਾਸ਼ ਨਗਰ ਇਲਾਕੇ ’ਚ ਬੀਤੀ ਦੇਰ ਸ਼ਾਮ ਗੈਸ ਸਿਲੰਡਰ ਫਟਣ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਦੌਰਾਨ ਇਕ ਜਨਾਨੀ ਸਮੇਤ 6 ਬੱਚੇ ਗੰਭੀਰ ਰੂਪ ਨਾਲ ਜ਼ਖਮੀਂ ਹੋ ਗਏ ਹਨ। ਜਾਣਕਾਰੀ ਮੁਤਾਬਕ ਗੈਸ ਸਿਲੰਡਰ ਧਮਾਕਾ ਹੋਣ ਦਾ ਮੁੱਖ ਕਾਰਨ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰਾਂ ’ਚ ਗੈਸ ਭਰਨਾ ਰਿਹਾ।

ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ

ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਧਮਾਕੇ ਦੋ ਵਾਰ ਹੋਏ ਅਤੇ ਦੋਵੇਂ ਧਮਾਕੇ ਇੰਨੇ ਜ਼ਬਰਦਸਤ ਸਨ ਕਿ ਪੀੜਤਾਂ ਦੇ ਸਰੀਰ ਦੇ ਅੰਗ ਹਵਾ ’ਚ ਝੂਲ ਰਹੇ ਸਨ। ਉਕਤ ਕੇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਕ ਜਨਾਨੀ ਵੱਲੋਂ ਸੁਭਾਸ਼ ਨਗਰ ਦੀ ਗਲੀ ਨੰਬਰ-3 'ਚ ਮੈੱਸ ਦੇ ਨਾਂ ’ਤੇ ਫੈਕਟਰੀਆਂ ’ਚ ਮਜ਼ਦੂਰੀ ਕਰਨ ਵਾਲੀ ਲੇਬਰ ਨੂੰ ਸਵੇਰ-ਸ਼ਾਮ ਖਾਣਾ ਖੁਆਇਆ ਜਾ ਰਿਹਾ ਸੀ, ਜਿਸ ਤੋਂ ਇਲਾਵਾ ਮੈੱਸ ਦੀ ਮੁਖੀ ਜਨਾਨੀ ਵੱਲੋਂ ਵੱਡੇ ਤੋਂ ਛੋਟੇ ਸਿਲੰਡਰ ’ਚ ਗੈਸ ਭਰਨ ਦੇ ਗੈਰ-ਕਾਨੂੰਨੀ ਕੰਮ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਪਿਓ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ
ਪ੍ਰਤੱਖ ਦੇਖਣ ਵਾਲਿਆਂ ਦੀ ਮੰਨੀਏ ਤਾਂ ਗੈਸ ਦੀ ਪਲਟੀ ਮਾਰਨ ਕਰ ਕੇ ਇਕ ਤੋਂ ਬਾਅਦ ਇਕ 2 ਜ਼ਬਰਦਸਤ ਧਮਾਕੇ ਹੋਣ ਕਾਰਨ ਮੌਕੇ ’ਤੇ ਮੌਜੂਦ 6 ਬੱਚਿਆਂ ਸਣੇ ਜਨਾਨੀ ਉੁੱਬਲੇ ਆਲੂਆਂ ਵਾਂਗ ਅੱਗ ’ਚ ਝੁਲਸ ਗਈ ਅਤੇ ਇਸ ਮੌਕੇ ਇਕ ਮਾਸੂਮ ਬੱਚੇ ਦੀ ਬਾਂਹ ਧਮਾਕੇ ਕਾਰਨ ਸਰੀਰ ਤੋਂ ਵੱਖ ਹੋ ਗਈ, ਜੋ ਕਿ ਬਾਅਦ ’ਚ ਮਿਲੀ ਹੀ ਨਹੀਂ।

ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ

ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਈ. ਐੱਸ. ਆਈ. ਹਸਪਤਾਲ ’ਚ ਭੇਜਿਆ ਗਿਆ ਹੈ, ਜਿੱਥੋਂ ਉਨ੍ਹਾਂ ਦੀ ਤਰਸਯੋਗ ਹਾਲਤ ਦੇਖਣ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਰੈਫ਼ਰ ਕੀਤਾ ਜਾ ਰਿਹਾ ਹੈ। ਥਾਣਾ ਦਰੇਸੀ ਦੀ ਪੁਲਸ ਹਾਦਸਿਆਂ ਪਿੱਛੇ ਲੁਕੇ ਅਸਲ ਕਾਰਨਾਂ ਦੀ ਜਾਂਚ ਕਰਨ ’ਚ ਜੁੱਟ ਗਈ ਹੈ।


 


Babita

Content Editor

Related News