ਘਰ 'ਚ ਚਲਾਏ ਜਾ ਰਹੇ ਫਿਜ਼ੀਓਥੈਰੇਪੀ ਸੈਂਟਰ 'ਚ ਫਟੇ 2 ਸਿਲੰਡਰ, ਅੱਗ ਬੁਝਾਉਂਦਿਆਂ 4 ਵਲੰਟੀਅਰ ਝੁਲਸੇ
Friday, Dec 09, 2022 - 11:36 PM (IST)
ਅੰਮ੍ਰਿਤਸਰ (ਰਮਨ) : ਇਸਲਾਮਾਬਾਦ ਇਲਾਕੇ ਵਿਚ ਦੇਰ ਰਾਤ ਅੱਗ ਲੱਗਣ ਕਾਰਨ ਦੋ ਸਿਲੰਡਰ ਫਟ ਗਏ, ਜਿਸ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ, ਜਿਸ ਵਿਚ ਚਾਰ ਵਿਅਕਤੀ ਵੀ ਝੁਲਸੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਅਤੇ ਢਾਬ ਬਸਤੀ ਸੇਵਾ ਸੋਸਾਇਟੀ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਬੁਝਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਗੁਰੂ ਨਗਰੀ 'ਚ ਚੱਲ ਰਹੇ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼, ਥਾਈਲੈਂਡ ਤੋਂ ਲਿਆਂਦੀਆਂ ਕੁੜੀਆਂ ਸਣੇ ਮੈਨੇਜਰ ਕਾਬੂ
ਇਹ ਖ਼ਬਰ ਵੀ ਪੜ੍ਹੋ - ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ 'ਚ ਲਗਾਈ ਪਟੀਸ਼ਨ, ਮਾਮਲੇ 'ਚ ਕੇਂਦਰ ਨੂੰ ਬਣਾਇਆ ਜਾਵੇਗਾ ਪਾਰਟੀ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਘਟਨਾ ਇਸਲਾਮਾਬਾਦ ਥਾਣੇ ਦੇ ਸਾਹਮਣੇ ਵਾਪਰੀ ਹੈ, ਜਦੋਂ 2 ਸਿਲੰਡਰ ਧਮਾਕੇ ਹੋਏ ਤਾਂ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਬੁਝਾਉਂਦੇ ਸਮੇਂ ਢਾਬ ਸੇਵਾ ਸੋਸਾਇਟੀ ਦੇ ਚਾਰ ਵਲੰਟੀਅਰਾਂ ਦੇ ਹੱਥ ਸੜ ਗਏ। ਸ਼ਹਿਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ 'ਚ ਕਰੋੜਾਂ ਦਾ ਨੁਕਸਾਨ, 3 ਕਾਮੇ ਜ਼ਖਮੀ
ਜਿਸ ਥਾਂ ’ਤੇ ਅੱਗ ਲੱਗੀ ਸੀ, ਉਥੇ ਇਸਲਾਮਾਬਾਦ ਫਿਜੀਓਥੈਰੇਪੀ ਸੈਂਟਰ ਚੱਲ ਰਿਹਾ ਸੀ। ਜੇਕਰ ਇਸ ਨੂੰ ਨਿਯਮਾਂ ਅਨੁਸਾਰ ਬਣਾਇਆ ਗਿਆ ਹੁੰਦਾ ਤਾਂ ਅੱਗ ਬੁਝਾਊ ਯੰਤਰ ਉੱਥੇ ਹੀ ਲਗਾਏ ਜਾਂਦੇ ਤਾਂ ਘਟਨਾ ਵਾਲੀ ਥਾਂ ਤੇ ਲੱਗੀ ਅੱਗ ਨੂੰ ਮੌਕੇ ਤੇ ਹੀ ਕਾਬੂ ਪਾਇਆ ਜਾ ਸਕਦਾ ਸੀ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।