ਕਸਟਮ ਵਿਭਾਗ ਨੂੰ ਮਿਲੀ ਸਫਲਤਾ, ਏਅਰਪੋਰਟ 'ਤੇ ਯਾਤਰੀ ਤੋਂ ਕਰੋੜਾਂ ਦਾ ਸੋਨਾ ਜ਼ਬਤ

Monday, Jan 02, 2023 - 01:14 AM (IST)

ਲੁਧਿਆਣਾ (ਸੇਠੀ) : ਕਸਟਮ ਵਿਭਾਗ ਨੇ ਦੁਬਈ ਤੋਂ ਲਿਆਂਦਾ 1.60 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜ਼ਿਕਰਯੋਗ ਹੈ ਕਿ ਦੁਬਈ ਤੋਂ ਚੰਡੀਗੜ੍ਹ ਜਾਣ ਵਾਲੀ ਇੰਡੀਗੋ ਦੀ ਫਲਾਈਟ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। ਕਸਟਮ ਕਮਿਸ਼ਨਰ ਲੁਧਿਆਣਾ ਵਰੰਦਾਬਾ ਗੋਹਿਲ ਨੇ ਦੱਸਿਆ ਕਿ ਪ੍ਰੋਫਾਈਲਿੰਗ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਉਸ ਸਮੇਂ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ

ਅਧਿਕਾਰੀਆਂ ਨੇ ਨਿੱਜੀ ਅਤੇ ਡੂੰਘਾਈ ਨਾਲ ਤਲਾਸ਼ੀ ਦੌਰਾਨ ਯਾਤਰੀ ਵੱਲੋਂ ਉਸ ਦੇ ਅੰਡਰਵੀਅਰ ਅੰਦਰ ਚਿਪਕਾਏ ਗਏ 6 ਟੈਕਟੇਂਗੁਲਰ ਪਾਊਚ ਦਾ ਪਤਾ ਲਾਇਆ, ਜਿਸ ’ਚੋਂ 2907 ਗ੍ਰਾਮ ਸੋਨਾ ਮਿਲਿਆ, ਜਿਸ ਦੀ ਬਾਜ਼ਾਰੀ ਕੀਮਤ 1,59,07,104 ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਫਿਲਹਾਲ ਸੋਨੇ ਨੂੰ ਜ਼ਬਤ ਕਰ ਲਿਆ ਹੈ ਕਿਉਂਕਿ ਇਸ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਆਯਾਤ ਕੀਤਾ ਜਾ ਰਿਹਾ ਸੀ। ਮਾਮਲੇ ਸਬੰਧੀ ਅਗਲੇਰੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ  : ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਰਕਾਰ ਦਾ ਤੋਹਫ਼ਾ, ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਪੜ੍ਹੋ Top 10


Manoj

Content Editor

Related News