ਕਸਟਮ ਕਮਿਸ਼ਨਰੇਟ ਨੂੰ ਮਿਲੀ ਵੱਡੀ ਸਫਲਤਾ, 1.03 ਕਰੋੜ ਕੀ ਕੀਮਤ ਦੇ 18 ਸੋਨੇ ਦੇ ਬਿਸਕੁਟ ਕੀਤੇ ਜ਼ਬਤ
Thursday, Feb 10, 2022 - 02:13 AM (IST)
ਲੁਧਿਆਣਾ (ਸੇਠੀ)–ਕਸਟਮ ਕਮਿਸ਼ਨਰੇਟ ਟੀਮ ਲੁਧਿਆਣਾ ਨੂੰ ਮਿਲੀ ਵੱਡੀ ਸਫਲਤਾ 'ਚ, 1.03 ਕਰੋੜ ਦੀ ਕੀਮਤ ਵਾਲੇ 18 ਸੋਨੇ ਦੇ ਬਿਸਕੁਟ ਜ਼ਬਤ ਕੀਤੇ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ, ਮੋਹਾਲੀ ’ਤੇ ਤਾਇਨਾਤ ਅਧਿਕਾਰੀਆਂ ਨੇ ਸਮੱਗਲਿੰਗ ਦੇ ਯਤਨ ਨੂੰ ਅਸਫਲ ਕਰ ਦਿੱਤਾ ਹੈ। ਇਕ ਯਾਤਰੀ ਤੋਂ ਉਕਤ ਗੋਲਡ ਵਸੂਲਿਆ। ਉਕਤ ਕਾਰਵਾਈ ਮੰਗਲਵਾਰ ਕੀਤੀ ਗਈ, ਜਿੱਥੇ ਸੋਨਾ ਲਿਜਾ ਰਹੇ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਪਾਕਿ ਨੇ 36 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਦੇ ਕਸਟਮ ਕਮਿਸ਼ਨਰ ਵਿਰੰਦਾਬਾ ਗੋਹਿਲ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਮੰਗਲਵਾਰ ਨੂੰ ਖੁਫੀਆ ਜਾਣਕਾਰੀ ਤਹਿਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਏਅਰ ਇੰਡੀਆ ਦੀ ਫਲਾਈਟ 'ਚ ਆਉਣ ਵਾਲੇ ਇਕ ਪੁਰਸ਼ ਯਾਤਰੀ ਨੂੰ ਰੋਕਿਆ, ਜਦ ਉਹ ਗ੍ਰੀਨ ਚੈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਹੈਂਡਬੈਗ ਸਕੈਨ ਕਰਨ ’ਤੇ ਕੁਝ ਸ਼ੱਕੀ ਵਸਤੂਆਂ ਮਿਲੀਆਂ ਅਤੇ ਉਸ ਦੇ ਹੈਂਡਬੈਗ ਦੀ ਜਾਂਚ ਕਰਨ ’ਤੇ ਸਫੇਦ ਮੈਡੀਕਲ ਟੇਪ ’ਚ ਲੁਕਾਇਆ ਸਾਮਾਨ ਮਿਲਿਆ, ਜਿਸ 'ਚੋਂ 18 ਸੋਨੇ ਦੇ ਬਿਸਕੁਟ ਬਰਾਮਦ ਹੋਏ। ਬਿਸਕੁਟਾਂ ਦਾ ਵਜ਼ਨ ਕਰਨ ’ਤੇ 2100 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 1.03 ਕਰੋੜ ਦੀ ਦੱਸੀ ਜਾ ਰਹੀ ਹੈ। ਯਾਤਰੀ ਨੂੰ ਕਸਟਮ ਐਕਟ-1962 ਤਹਿਤ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੇ 10 ਥਾਵਾਂ ’ਤੇ ਮਾਰੀ ਰੇਡ, ਕਾਰਵਾਈ ’ਚ ਜਿਊਲਰੀ ਵਿਕ੍ਰੇਤਾ ਤੇ ਮਨੀ ਐਕਸਚੇਂਜਰ ਵੀ ਸ਼ਾਮਲ
ਗੋਹਿਲ ਨੇ ਦੱਸਿਆ ਕਿ ਇਸ ਤੋਂ ਇਲਾਵਾ, ਪਿਛਲੇ ਮਹੀਨੇ ’ਚ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ, ਮੋਹਾਲੀ ’ਤੇ ਤਾਇਨਾਤ ਲੁਧਿਆਣਾ ਕਸਟਮ ਸਟਾਫ ਬਹੁਤ ਸਰਗਰਮ ਰਿਹਾ ਹੈ ਅਤੇ ਸਮੱਗਲਿੰਗ ਗਤੀਵਿਧੀਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਜਿੱਥੇ 28 ਜਨਵਰੀ ਨੂੰ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਨ ਦੇ ਲਈ ਅਫਵਾਹ ਫੈਲਾਉਣ ਦੌਰਾਨ, ਕਸਟਮ ਮੁਲਾਜ਼ਮਾਂ ਨੂੰ ਜਹਾਜ਼ ਦੇ ਪਿਛਲੇ ਹਿੱਸੇ ’ਚੋਂ 220.840 ਗ੍ਰਾਮ ਸੋਨਾ ਮਿਲਿਆ, ਜਿਸ ਦੀ ਕੀਮਤ 10,83,268 ਦੱਸੀ ਜਾ ਰਹੀ ਹੈ ਅਤੇ ਬਾਅਦ 'ਚ ਲਾਵਾਰਿਸ ਦੇ ਰੂਪ 'ਚ ਜ਼ਬਤ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਕਤਰ ਦੇ ਆਪਣੇ ਹਮਰੁਤਬਾ ਨਾਲ ਕੀਤੀ ਮੁਲਾਕਾਤ
ਇਸ ਤੋਂ ਇਲਾਵਾ 4 ਜਨਵਰੀ ਨੂੰ ਕਸਟਮ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਗ੍ਰੀਨ ਚੈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਮਹਿਲਾ ਯਾਤਰੀ ਨੂੰ ਰੋਕਿਆ, ਜੋ ਚੋਰੀ-ਛੁੱਪੇ 22 ਕੈਰੇਟ ਸੋਨੇ ਦੇ ਗਹਿਣੇ ਲਿਜਾ ਰਹੀ ਸੀ, ਜਿਨ੍ਹਾਂ ਦਾ ਵਜ਼ਨ 97.52 ਗ੍ਰਾਮ ਸੀ। ਗਹਿਣਿਆਂ ਦੀ ਕੀਮਤ 4,50,021 ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਸਟਮ ਵਿਭਾਗ ਨੇ ਕਸਟਮ ਐਕਟ-1962 ਤਹਿਤ ਕੁੱਲ 1,83,258 ਜੁਰਮਾਨਾ ਰਿਕਵਰ ਕੀਤਾ।
ਇਹ ਵੀ ਪੜ੍ਹੋ : ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆਈ 17 ਫੀਸਦੀ ਦੀ ਗਿਰਾਵਟ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।