ਕਰੰਟ ਲੱੱਗਣ 2 ਬੱਚਿਅਾਂ ਦੀ ਮੌਤ

Monday, Jul 30, 2018 - 02:05 AM (IST)

ਕਰੰਟ ਲੱੱਗਣ 2 ਬੱਚਿਅਾਂ ਦੀ ਮੌਤ

ਸੁਰਸਿੰਘ,  (ਗੁਰਪ੍ਰੀਤ ਢਿੱਲ)-  ਬੀਤੀ  ਦੇਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਕਰੰਟ ਲੱਗਣ ਕਾਰਨ ਇਕ ਛੋਟੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ਪੁੱਤਰ ਨਵਜੋਤ ਸਿੰਘ ਲਾਡੀ ਵਾਸੀ ਸੁਰਸਿੰਘ  ਦਾ ਪਰਿਵਾਰ  ਰਾਤ ਸਮੇਂ ਕੂਲਰ ਲਾ ਕੇ ਆਪਣੇ ਵਿਹਡ਼ੇ ’ਚ ਸੁੱਤਾ ਹੋਇਆ ਸੀ। ਇਸ ਦੌਰਾਨ ਉਕਤ ਪਰਿਵਾਰ ਦਾ ਨੌਂ ਮਹੀਨਿਅਾਂ ਦਾ ਬੱਚਾ ਗੁਰਕੀਰਤ ਸਿੰਘ ਅਚਾਨਕ ਮੰਜੇ ਤੋਂ ਡਿੱਗ ਗਿਆ ਅਤੇ ਰਿਡ਼੍ਹਦਾ ਹੋਇਆ ਕੂਲਰ ਤੱਕ ਪਹੁੰਚ ਗਿਆ, ਜਿੱਥੇ ਉਸਦਾ ਹੱਥ ਕੂਲਰ ਨਾਲ ਲੱਗਣ ਕਾਰਨ ਕੂਲਰ ’ਚ ਕਰੰਟ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਮ੍ਰਿਤਕ  ਬੱਚਾ ਆਪਣੇ ਮਾਪਿਅਾਂ ਦਾ ਇਕਲੌਤਾ ਪੁੱਤਰ ਸੀ।
ਪੱਟੀ, (ਪਾਠਕ)- ਪੱਟੀ ਦੇ ਚੱਠੂਆਂ ਮੁਹੱਲੇ ’ਚ ਬੀਤੀ ਰਾਤ ਇੱਕ  ਲਡ਼ਕੀ ਦੀ ਘਰ ’ਚ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਲਡ਼ਕੀ ਜਤਿੰਦਰ ਕੌਰ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਜਤਿੰਦਰ ਕੌਰ ਜੋ ਕਿ ਸਰਕਾਰੀ ਸਕੂਲ ’ਚ ਪਡ਼ਦੀ ਸੀ ਬੀਤੀ ਰਾਤ ਘਰ ’ਚ ਪੱਖਾ ਚਲਾਉਣ ਲਈ ਉਸ ਦੀਆਂ ਤਾਰਾਂ ਲਗਾ ਰਹੀ ਸੀ ਤਾਂ ਉਸ ਵਕਤ ਉਸ ਨੂੰ ਪਿਆ ਕਰੰਟ ਜਾਨਲੇਵਾ ਸਾਬਤ ਹੋਇਆ।


Related News