ਅਚਾਨਕ ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ

Saturday, Jul 10, 2021 - 01:36 PM (IST)

ਅਚਾਨਕ ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ

ਬਟਾਲਾ (ਸਾਹਿਲ) : ਪਿੰਡ ਚੌੜੇ ਵਿਖੇ ਇਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਪੱਪੂ ਕੰਡੀਲਾ ਨੇ ਦੱਸਿਆ ਕਿ ਮੇਰਾ ਮਾਮਾ ਸਰਵਣ ਸਿੰਘ ਦਿਓਲ ਪੁੱਤਰ ਸ਼ਿਵ ਸਿੰਘ ਵਾਸੀ ਪਿੰਡ ਚੌੜੇ ਜੋ ਕਿ ਬਿਜਲੀ ਵਾਲੇ ਟੋਕੇ ’ਚ ਪੱਠੇ ਕੁਤਰ ਰਿਹਾ ਸੀ ਕਿ ਅਚਾਨਕ ਇਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਨਾਲ ਇਸ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘੁਮਾਣ ਦੇ ਐੱਸ.ਆਈ ਬਲਵਿੰਦਰ ਸਿੰਘ ਅਤੇ ਏ.ਐੱਸ.ਆਈ ਹਰਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਸਰਵਣ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਮ੍ਰਿਤਕ ਦੇ ਲੜਕੇ ਮਨਦੀਪ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ।


author

Gurminder Singh

Content Editor

Related News