ਘਰ ''ਚ ਖੇਡਦੇ ਸਮੇਂ 9 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ

Tuesday, Jun 16, 2020 - 05:09 PM (IST)

ਘਰ ''ਚ ਖੇਡਦੇ ਸਮੇਂ 9 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ

ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ 'ਚ ਘਰ 'ਚ ਖੇਡਦੇ ਸਮੇਂ ਕੂਲਰ 'ਚ ਕਰੰਟ ਆਉਣ ਨਾਲ ਇਕ ਮਜ਼ਦੂਰ ਪਰਿਵਾਰ ਦੇ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਖੇਤ 'ਚ ਝੋਨਾ ਲਗਾਉਣ ਲਈ ਗਿਆ ਹੋਇਆ ਸੀ ਜਦੋਂ ਖੇਤਾਂ 'ਚੋਂ ਕੰਮ ਕਰਕੇ ਰਾਤ ਦੇ ਸਮੇਂ ਘਰ ਵਾਪਸ ਆਏ ਤਾਂ ਘਰ 'ਚ ਚਾਰਪਾਈ ਦੇ ਹੇਠਾਂ ਬੱਚਾ ਮ੍ਰਿਤਕ ਪਿਆ ਸੀ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਖੇਤ 'ਚ ਝੋਨਾ ਲਗਾਉਣ ਲਈ ਪੂਰਾ ਪਰਿਵਾਰ ਗਿਆ ਹੋਇਆ ਸੀ। ਘਰ 'ਚ ਕੂਲਰ ਲੱਗਿਆ ਹੋਇਆ ਸੀ, ਜਿਸ 'ਚ ਕਰੰਟ  ਆਉਣ ਦੇ ਨਾਲ ਬੱਚਾ ਖੇਡਦੇ ਸਮੇਂ ਉਸ ਦੇ ਸੰਪਰਕ 'ਚ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੱਚੇ ਦੀ ਉਮਰ 9 ਸਾਲ ਸੀ।


author

Shyna

Content Editor

Related News