ਰਾਹਤ : ਚੰਡੀਗੜ੍ਹ ''ਚ ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਨਾਈਟ ਕਰਫ਼ਿਊ ਦਾ ਸਮਾਂ ਵੀ ਬਦਲਿਆ

Wednesday, Jun 16, 2021 - 03:30 PM (IST)

ਚੰਡੀਗੜ੍ਹ (ਵਿਜੈ) : ਚੰਡੀਗੜ੍ਹ ਵਿਚ ਹੁਣ ਦੁਕਾਨਾਂ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸਦੇ ਨਾਲ ਹੀ ਸ਼ਹਿਰ ਦੇ ਰੈਸਟੋਰੈਂਟ/ਬਾਰ ਸਵੇਰੇ 10 ਤੋਂ ਰਾਤ 10 ਵਜੇ ਤੱਕ ਖੋਲ੍ਹੇ ਜਾ ਸਕਣਗੇ। ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫ਼ੈਸਲੇ ਮੰਗਲਵਾਰ ਨੂੰ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਏ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਦੁਕਾਨਦਾਰਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਕੋਵਿਡ ਪ੍ਰੋਟੋਕਾਲ ਦਾ ਪੂਰਾ ਪਾਲਣ ਕੀਤਾ ਜਾਵੇ।

ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : ਪ੍ਰਦਰਸ਼ਨ ਕਰ ਰਹੀ ਅਧਿਆਪਕਾ ਨੇ ਖਾਧੀ 'ਸਲਫ਼ਾਸ', ਫੋਰਟਿਸ ਹਸਪਤਾਲ ਦਾਖ਼ਲ (ਤਸਵੀਰਾਂ)

ਨਾਈਟ ਕਰਫ਼ਿਊ ਵਿਚ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ ਹੈ। ਹੁਣ ਨਾਈਟ ਕਰਫ਼ਿਊ ਰਾਤ 10.30 ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਹ ਸਾਰੇ ਫ਼ੈਸਲੇ ਬੁੱਧਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਤਵਾਰ ਲਾਕਡਾਊਨ ਰਹੇਗਾ ਜਾਂ ਨਹੀਂ, ਇਸ ਸਬੰਧੀ ਮੀਟਿੰਗ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਦੱਸਿਆ ਗਿਆ ਕਿ ਲਾਕਡਾਊਨ ਸਬੰਧੀ ਵੱਖਰੇ ਤੌਰ ’ਤੇ ਮੀਟਿੰਗ ਵਿਚ ਫ਼ੈਸਲਾ ਲਿਆ ਜਾਵੇਗਾ। ਉੱਥੇ ਹੀ ਮਾਨਸੂਨ ਸੀਜ਼ਨ ਲਈ ਪ੍ਰਸ਼ਾਸਕ ਨੇ ਇੰਜੀਨੀਅਰਿੰਗ ਅਤੇ ਸਿਹਤ ਵਿਭਾਗ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਮਾਂ ਵਰਗੀ ਭਰਜਾਈ ਨੂੰ ਬੇਹੋਸ਼ ਕਰਕੇ ਦਿਓਰ ਨੇ ਰਾਤ ਵੇਲੇ ਕੀਤਾ ਕਾਰਾ, ਹੈਰਾਨ ਰਹਿ ਗਿਆ ਪੂਰਾ ਪਰਿਵਾਰ
ਬਲੈਕ ਫੰਗਸ ਦੇ ਰੋਜ਼ਾਨਾ 5 ਤੋਂ 6 ਮਾਮਲੇ
ਪੀ. ਜੀ. ਆਈ. ਡਾਇਰੈਕਟਰ ਡਾ. ਜਗਤਰਾਮ ਨੇ ਦੱਸਿਆ ਕਿ ਪੀ. ਜੀ. ਆਈ. ਵਿਚ ਇਸ ਸਮੇਂ ਕੋਵਿਡ ਦੇ 122 ਮਾਮਲੇ ਹਨ। ਇਨ੍ਹਾਂ ਵਿਚੋਂ 17 ਚੰਡੀਗੜ੍ਹ, 66 ਪੰਜਾਬ, 25 ਹਰਿਆਣਾ, 8 ਹਿਮਾਚਲ ਪ੍ਰਦੇਸ਼ ਅਤੇ 6 ਮਾਮਲੇ ਹੋਰ ਸੂਬਿਆਂ ਦੇ ਹਨ। 7555 ਸੈਂਪਲਾਂ ਵਿਚੋਂ ਪਾਜ਼ੇਟਿਵਿਟੀ ਦਰ 1.9 ਫ਼ੀਸਦੀ ਰਹੀ। ਪਿਛਲੇ ਦੋ ਤੋਂ ਤਿੰਨ ਦਿਨਾਂ ਅੰਦਰ ਬਲੈਕ ਫੰਗਸ ਦੇ ਰੋਜ਼ਾਨਾ 5 ਤੋਂ 6 ਮਾਮਲੇ ਆ ਰਹੇ ਹਨ। ਪਹਿਲਾਂ ਰੋਜ਼ਾਨਾ 15 ਮਾਮਲੇ ਦਰਜ ਕੀਤੇ ਜਾ ਰਹੇ ਸਨ। ਮੌਜੂਦਾ ਸਮੇਂ ਵਿਚ ਪੀ. ਜੀ. ਆਈ. ਵਿਚ 36 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਨੂੰ SC ਕਮਿਸ਼ਨ ਵੱਲੋਂ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਰੋਜ਼ਾਨਾ 6000 ਲੋਕਾਂ ਨੂੰ ਲਾਈ ਜਾ ਰਹੀ ਹੈ ਵੈਕਸੀਨ
ਜੀ. ਐੱਮ. ਸੀ. ਐੱਚ.-32 ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ 5347 ਕੋਵਿਡ ਸੈਂਪਲ ਲਏ ਗਏ, ਜਿਸ ਦੀ ਪਾਜ਼ੇਟਿਵਿਟੀ ਦਰ 1 ਫ਼ੀਸਦੀ ਰਹੀ। ਜੀ. ਐੱਮ. ਸੀ. ਐੱਚ. ਵਿਚ ਬਲੈਕ ਫੰਗਸ ਦੇ 43 ਮਾਮਲੇ ਆਏ ਹਨ। ਇਨ੍ਹਾਂ ਵਿਚੋਂ 9 ਮਰੀਜ਼ ਕੋਰੋਨਾ ਇਨਫੈਕਟਿਡ ਵੀ ਪਾਏ ਗਏ ਹਨ। ਡਾਇਰੈਕਟਰ ਹੈਲਥ ਸਰਵਿਸਿਜ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਅਸੀਂ 15,240 ਕੋਵਿਡ ਸੈਂਪਲ ਲਏ ਹਨ, ਜਿਸਦੀ ਪਾਜ਼ੇਟਿਵਿਟੀ ਦਰ 2.9 ਫ਼ੀਸਦੀ ਰਹੀ। ਓਵਰਆਲ ਰਿਕਵਰੀ ਦਰ 97.7 ਫ਼ੀਸਦੀ ਹੈ, ਜਦੋਂਕਿ ਮੌਤ ਦਰ 1.3 ਫ਼ੀਸਦੀ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿਚ ਹੁਣ ਤਕ 4,11,789 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਰੋਜ਼ਾਨਾ 6000 ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News