ਫਿਲੌਰ ਤੋਂ ਨਾਕਾ ਤੋੜ ਕੇ ਭੱਜੇ 3 ਸ਼ੱਕੀ, ਪੁਲਸ ਨੂੰ ਪਈਆਂ ਭਾਜੜਾਂ

Saturday, May 02, 2020 - 12:06 PM (IST)

ਫਿਲੌਰ ਤੋਂ ਨਾਕਾ ਤੋੜ ਕੇ ਭੱਜੇ 3 ਸ਼ੱਕੀ, ਪੁਲਸ ਨੂੰ ਪਈਆਂ ਭਾਜੜਾਂ

ਗੋਰਾਇਆ/ਫਿਲੌਰ (ਮੁਨੀਸ਼)— ਗੋਰਾਇਆ ਦੇ ਨੇੜਲੇ ਪਿੰਡ ਤੱਖੜਾਂ 'ਚ ਰੇਂਜ ਰੋਵਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਗੱਡੀ ਫਿਲੌਰ 'ਤੇ ਲੱਗੇ ਹਾਈਟੈੱਕ ਨਾਕੇ ਨੂੰ ਤੋੜਦੀ ਹੋਈ ਉਥੋਂ ਫਰਾਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਤਿੰਨ ਸ਼ੱਕੀ ਵਿਅਕਤੀ ਸਵਾਰ ਸਨ। ਗੋਰਾਇਆ ਪੁਲਸ ਨੇ ਵੀ ਮੇਨ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਪੁਲਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਵੀ ਇਹ ਗੱਡੀ ਨਾਕਾ ਤੋੜਦੇ ਹੋਏ ਤੇਜ਼ ਰਫਤਾਰ ਨਾਲ ਭੱਜ ਗਈ।

PunjabKesari

ਇਸ ਮੌਕੇ ਉਕਤ ਸ਼ੱਕੀਆਂ ਵੱਲੋਂ ਪੁਲਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਸ ਨੂੰ ਭਾਜੜਾਂ ਪੈ ਗਈਆਂ। ਪੁਲਸ ਨੇ ਪਿੱਛਾ ਕਰਦੇ ਹੋਏ ਕਾਫੀ ਜੱਦੋਂ-ਜਹਿਦ ਤੋਂ ਬਾਅਦ ਗੱਡੀ ਤੱਖੜਾਂ ਪਿੰਡ 'ਚ ਜਾ ਵੜੀ ਅਤੇ ਬੇਕਾਬੂ ਹੋ ਕੇ ਕਣਕ ਦੇ ਖੇਤਾਂ 'ਚ ਵੜ ਗਈ, ਜਿੱਥੇ ਉਕਤ ਗੱਡੀ ਨੁਕਸਾਨੀ ਗਈ। ਮੌਕੇ 'ਤੇ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

PunjabKesari


author

shivani attri

Content Editor

Related News